ਪਟਿਆਲਾ ਦੇ ਵਪਾਰੀਆਂ ਦਾ ਐਲਾਨ, ਹਫ਼ਤੇ ਦੇ ਸੱਤੇ ਦਿਨ ਖੋਲ੍ਹਾਗੇ ਦੁਕਾਨਾਂ, ਕਿਸੇ ਦਾ ਹੁਕਮ ਨਹੀਂ ਮੰਨਾਗੇ

0
4658

ਪਟਿਆਲਾ . ਕੋਰੋਨਾ ਸੰਕਟ ਮੰਦੀ ਦੀ ਮਾਰ ਝੱਲ ਰਹੇ ਵਪਾਰੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਸ਼ੁੱਕਰਵਾਰ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਪਟਿਆਲਾ ਨੇ ਅਹਿਮ ਮੀਟਿੰਗ ਕਰ ਕੇ ਐਲਾਨ ਕੀਤਾ ਹੈ ਕਿ 1 ਸਤੰਬਰ ਤੋਂ ਵਪਾਰੀ ਕੇਂਦਰ ਅਤੇ ਪੰਜਾਬ ਸਰਕਾਰ ਦਾ ਕੋਈ ਹੁਕਮ ਨਹੀਂ ਮੰਨਣਗੇ।

ਹਫ਼ਤੇ ਦੇ ਸੱਤੋ ਦਿਨ ਦੁਕਾਨਾਂ ਖੋਲ੍ਹਣਗੇ ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਸੋਸ਼ਲ ਡਿਸਟੈਂਸਿੰਗ ਰਾਹੀਂ ਵੱਖ-ਵੱਖ ਬਾਜਾਰਾਂ ਦੇ ਪ੍ਰਧਾਨਾਂ ਅਤੇ ਵਪਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਰਾਕੇਸ਼ ਗੁਪਤਾ ਨੇ ਕਿਹਾ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਸਿਰਫ਼ ਕੋਰੋਨਾ ਦਾ ਕਾਨੂੰਨ ਵਪਾਰੀਆਂ ਤੇ ਲਾਗੂ ਕਰ ਰਿਹਾ ਹੈ, ਜਦਕਿ ਵਪਾਰੀ ਪਿਛਲੇ 5 ਸਾਲ ਤੋਂ ਘਾਟੇ ਵਿਚ ਚੱਲ ਰਹੇ ਹਨ।

ਹੁਣ ਵਪਾਰੀਆਂ ਨੇ ਕਿਹਾ ਕਿ 1 ਸਤੰਬਰ ਤੋਂ ਕੋਈ ਵੀ ਵਪਾਰੀ ਸਰਕਾਰ ਦਾ ਹੁਕਮ ਨਹੀਂ ਮੰਨੇਗਾ ਅਤੇ ਆਪਣੀਆਂ ਦੁਕਾਨਾਂ ਖੋਲ੍ਹਣਦੇ। ਔਡ-ਈਵਨ ਜਾਂ ਟਰੇਡ ਵਾਈਜ਼ ਦੁਕਾਨਾਂ ਬੰਦ ਕਰਨ ਦਾ ਫਾਰਮੂਲਾ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਕਿਉਂਕਿ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਕਿਸ ਦਿਨ ਕਿਹੜੀ ਦੁਕਾਨ ਖੁੱਲ੍ਹੇਗੀ। ਪੰਜਾਬ ਦੇ ਸ਼ਹਿਰ ਬਹੁਤ ਪੁਰਾਣੇ ਹਨ, ਜਿੱਥੇ ਦੁਕਾਨਾਂ ਤੇ ਕੋਈ ਨੰਬਰਿੰਗ ਨਹੀਂ ਹੋਈ। ਔਡ ਈਵਨ ਫਾਰਮੂਲੇ ਨਾਲ ਬਾਜ਼ਾਰਾਂ ਵਿਚੋਂ ਕੋਈ ਭੀੜ ਘੱਟ ਨਹੀਂ ਹੋਈ।