ਪਟਿਆਲਾ : ਆਰਥਿਕ ਤੰਗੀ ਕਾਰਨ ਪਤੀ-ਪਤਨੀ ਨੇ ਮਾਸੂਮ ਧੀਆਂ ਸਮੇਤ ਨਹਿਰ ‘ਚ ਮਾਰੀ ਛਾਲ; ਮਾਂ-ਧੀ ਦੀ ਮੌਤ

0
2068

ਸਮਾਣਾ/ਪਟਿਆਲਾ, 4 ਨਵੰਬਰ | ਸਮਾਣਾ ਸਬ-ਡਵੀਜ਼ਨ ਦੇ ਪਿੰਡ ਮਰੋੜੀ ਨਿਵਾਸੀ ਇਕ ਨੌਜਵਾਨ ਤੇ ਉਸਦੀ ਪਤਨੀ ਵਲੋਂ  ਆਰਥਿਕ ਤੰਗੀ ਕਾਰਨ ਆਪਣੀਆਂ 2 ਮਾਸੂਮ ਧੀਆਂ ਸਮੇਤ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ। ਘਟਨਾ ਵਾਲੀ ਥਾਂ ਤੋਂ ਨੇੜੇ ਲੰਘ ਰਹੇ ਕੁਝ ਰਾਹਗੀਰਾਂ ਦੀ ਕੋਸ਼ਿਸ਼ ਨਾਲ ਨੌਜਵਾਨ ਤੇ ਉਸਦੀ ਇਕ ਧੀ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ ਤੇ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਂ ਤੇ 1 ਧੀ ਦੀ ਮੌਤ ਹੋ ਗਈ ਜਦੋਂਕਿ ਪਤੀ ਤੇ 7 ਸਾਲ ਦੀ ਧੀ ਭਾਖੜਾ ਨਹਿਰ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ।

ਸੂਚਨਾ ਮਿਲਣ ‘ਤੇ ਸਦਰ ਪੁਲਿਸ ਮੁਖੀ ਰੋਣੀ ਸਿੰਘ ਤੇ ਮਵੀ ਕਲਾਂ ਪੁਲਿਸ ਚੌਕੀ ਦੇ ਏਐਸਆਈ ਹਰਦੀਪ ਸਿੰਘ ਨੇ ਹਸਪਤਾਲ ਵਿਚ ਪਹੁੰਚ ਕੇ ਨਹਿਰ ਵਿਚੋਂ ਜ਼ਿੰਦਾ ਕੱਢੇ ਨੌਜਵਾਨ ਤੋਂ ਪੁੱਛਗਿੱਛ ਕਰਕੇ ਮਾਮਲਾ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਚਰਨਾ ਰਾਮ ਨਿਵਾਸੀ 36 ਸਾਲ ਪਿੰਡ ਮਰੋੜੀ ਤੇ ਉਸਦੀ ਪਤਨੀ ਕੇਲੋ ਦੇਵੀ 34 ਸਾਲ ਆਰਥਿਕ ਤੰਗੀ ਕਾਰਨ ਆਪਣੇ ਬੱਚੇ ਦਾ ਪਾਲਣ-ਪੋਸ਼ਣ ਨਹੀਂ ਕਰ ਪਾ ਰਹੇ ਸਨ, ਕਿਸੇ ਤੋਂ ਵੀ ਮਦਦ ਨਾ ਮਿਲਣ ਕਾਰਨ ਦੁਖੀ ਹੋ ਕੇ ਨਹਿਰ ਵਿਚ ਛਾਲ ਮਾਰ ਦਿੱਤੀ। 1 ਬੱਚੀ ਦੀ ਹਾਲਤ ਤੇ ਪਿਤਾ ਦੀ ਹਾਲਤ ਸੀਰੀਅਸ ਬਣੀ ਹੈ, ਜਿਸ ਕਰਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ।