ਪਟਿਆਲਾ ਪੁਲਿਸ ਦੇ ਵਲੋਂ ਪੰਜਾਬ ਪੁਲਿਸ ਦੇ ਡੀ.ਐਸ.ਪੀ. ਸੰਜੀਵ ਸਾਗਰ ਦੇ ਖਿਲਾਫ਼ ਇੱਕ ਔਰਤ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੀੜ੍ਹਤ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਹੈ ਕਿ, ਉਹ ਡੀਐਸਪੀ ਸੰਜੀਵ ਸਾਗਰ ਦੇ ਘਰ ਕਿਰਾਏ ਦੇ ਮਕਾਨ ‘ਤੇ ਰਹਿੰਦੀ ਸੀ। ਜਿਥੇ ਉਕਤ ਡੀਐਸਪੀ ਦੇ ਵਲੋਂ ਉਹਦੇ (ਪੀੜ੍ਹਤਾ) ਨਾਲ ਬਲਾਤਕਾਰ ਕੀਤਾ ਜਾਂਦਾ ਰਿਹਾ।