ਜਲੰਧਰ| ਅੱਜ ਜਲੰਧਰ ਦੇ ਪੀਏਪੀ ਚੌਕ ਦੀ ਜੀਓ ਮੈਸ ਵਿਚ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਨਵੇਂ ਐਲਾਨ ਕੀਤੇ। ਉਨ੍ਹਾਂ ਨਾਲ ਆਪ ਦੇ ਨਵੇਂ ਬਣੇ MP ਸੁਸ਼ੀਲ ਰਿੰਕੂ ਵੀ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਟਿਆਲਾ ਆਯੁਰਵੈਦਿਕ ਕਾਲਜ, ਹਸਪਤਾਲ ਤੇ ਫਾਰਮੇਸੀ ਹੁਣ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਅੰਡਰ ਹੋਣਗੇ। ਇਨ੍ਹਾਂ ਵਿੱਚ ਹੋਣ ਵਾਲੇ ਸਾਰੇ ਕੰਮ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੀ ਦੇਖ ਰੇਖ ਹੇਠ ਹੋਣਗੇ।