ਪਟਿਆਲਾ। ਖੇੜੀ ਗਡਿਆਂ ਵਿਖੇ ਅੱਜ ਸਵੇਰੇ ਸਕੂਲ ਜਾਂਦੇ ਬੱਚੇ ਨੂੰ ਦੋ ਨੌਜਵਾਨਾਂ ਵਲੋਂ ਅਗਵਾ ਕਰ ਲਿਆ ਗਿਆ, ਜਿਸ ਦੀ ਸੀਸੀਟੀਵੀ ਫੋਟੋ ਵੀ ਸਾਹਮਣੇ ਆਈ। ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਪੁਲਿਸ ਵਲੋਂ ਪੂਰੇ ਪਟਿਆਲਾ ਦੀ ਨਾਕਾਬੰਦੀ ਕੀਤੀ ਗਈ ਅਤੇ ਬੱਚੇ ਨੂੰ ਅਗਵਾਹਕਾਰਾਂ ਤੋਂ ਛੁਡਾਉਣ ਵਿਚ ਕਾਮਯਾਬ ਰਹੀ। ਪਟਿਆਲਾ ਦੇ ਐਸ ਐਸ ਪੀ ਦੀਪਕ ਪਾਰਕ ਕੇ ਕਿਹਾ ਕਿ ਅਸੀਂ 3 ਘੰਟੇ ਵਿਚ ਬੱਚੇ ਨੂੰ ਲੱਭ ਕੇ ਉਸਦੇ ਪਰਿਵਾਰ ਨੂੰ ਦੇ ਦਿੱਤਾ।
ਐਸ ਐਸ ਪੀ ਨੇ ਕਿਹਾ ਕਿ ਸਾਡਾ ਪਹਿਲਾ ਕੰਮ ਹਰ ਹਾਲਤ ਵਿਚ ਬੱਚੇ ਨੂੰ ਸਹੀ ਸਲਾਮਤ ਪਰਿਵਾਰ ਦੇ ਹਵਾਲੇ ਪਹੁੰਚਾਉਣਾ ਸੀ। ਹੁਣ ਅਸੀਂ ਉਨ੍ਹਾਂ ਦੋ ਅਗਵਾਕਾਰਾਂ ਦੀ ਭਾਲ ਕਰ ਰਹੇ ਹਾਂ ਅਤੇ ਜਲਦ ਉਨ੍ਹਾਂ ਨੂੰ ਵੀ ਫੜ੍ਹ ਲਿਆ ਜਾਵੇਗਾ।