ਪਟਿਆਲਾ : ਬੱਸ ਦੀ ਉਡੀਕ ਕਰਦੀ ਲੜਕੀ ਨੂੰ ਕਾਰ ਨੇ ਕੁਚਲਿਆ

0
1991

ਪਟਿਆਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਾਤੜਾਂ-ਜਾਖਲ ਸੜਕ ‘ਤੇ ਪਿੰਡ ਮੌਲਵੀਵਾਲਾ ਦੇ ਬੱਸ ਅੱਡੇ ‘ਤੇ ਬੱਸ ਦੀ ਉਡੀਕ ‘ਚ ਖੜ੍ਹੀ ਨੌਜਵਾਨ ਲੜਕੀ ਨੂੰ ਤੇਜ਼ ਰਫਤਾਰ ਕਾਰ ਨੇ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ‘ਚ 20 ਸਾਲ ਦੀ ਲੜਕੀ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂਕਿ ਗੱਡੀ ਕਈ ਪਲਟੀਆਂ ਖਾਣ ਮਗਰੋਂ ਦੂਰ ਕਣਕ ‘ਚ ਜਾ ਡਿੱਗੀ।

ਪਿੰਡ ਮੌਲਵੀਵਾਲਾ ਦੇ ਗੁਰਮੇਲ ਸਿੰਘ ਦੀ ਧੀ ਕਿਰਨਜੀਤ ਕੌਰ (22 ਸਾਲ) 12ਵੀਂ ਕਲਾਸ ਦੀ ਪੜ੍ਹਾਈ ਖ਼ਤਮ ਕਰਨ ਮਗਰੋਂ ਸ਼ਹਿਰ ਦੇ ਇਕ ਪ੍ਰਾਈਵੇਟ ਇੰਸਟੀਚਿਊਟ ‘ਚ ਕੰਪਿਊਟਰ ਕੋਰਸ ਕਰ ਰਹੀ ਸੀ। ਮਜ਼ਦੂਰ ਪਰਿਵਾਰ ਨਾਲ ਸੰਬੰਧਤ ਲੜਕੀ ਦਾ ਭਰਾ ਮੱਧ ਪ੍ਰਦੇਸ਼ ‘ਚ ਕੰਬਾਈਨ ਅਤੇ ਮਜ਼ਦੂਰੀ ਕਰਨ ਗਿਆ ਹੋਇਆ ਸੀ। ਉਸ ਨੇ ਆਪਣੀ ਮਜ਼ਦੂਰੀ ਦੇ ਮਿਲੇ ਕੁਝ ਪੈਸੇ ਖਾਤੇ ‘ਚ ਪਾ ਦਿੱਤੇ ਜਿਨ੍ਹਾਂ ਨੂੰ ਕਢਵਾਉਣ ਲਈ ਲੜਕੀ ਸ਼ਹਿਰ ਜਾ ਰਹੀ ਸੀ।

ਜਦੋਂ ਉਹ ਪਿੰਡ ਦੇ ਬੱਸ ਸਟੈਂਡ ‘ਤੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਤੇਜ਼ ਰਫਤਾਰ ਕਰੇਟਾ ਕਾਰ ਨੇ ਉਸ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ਵਿਚ ਨੌਜਵਾਨ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਮੁਖੀ ਪਾਤੜਾਂ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਘਟਨਾ ਸਵੇਰੇ ਕਰੀਬ 10 ਵਜੇ ਦੀ ਹੈ ਅਤੇ ਹਾਦਸੇ ਮਗਰੋਂ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਸ ਨੇ ਗੱਡੀ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਹਰਮਨਪ੍ਰਰੀਤ ਸਿੰਘ ਚੀਮਾ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਕਾਰ ਨੂੰ ਆਪਣੇ ਕਬਜ਼ੇ ‘ਚ ਲਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਦਿੱਤਾ।