ਪਟਿਆਲਾ : 22 ਸਾਲਾ ਮੁੰਡੇ ਨੇ ਸ਼ਰਾਬ ਠੇਕੇ ਦੇ ਕਰਿੰਦੇ ਦਾ ਸਿਰ ’ਚ ਚਾਕੂ ਮਾਰ-ਮਾਰ ਕੀਤਾ ਬੇਰਹਿਮੀ ਨਾਲ ਕਤਲ

0
1071

ਪਟਿਆਲਾ। ਪਟਿਆਲਾ ਵਿਚ ਸ਼ਰਾਬ ਦੇ ਠੇਕੇ ਦੇ ਕਰਿੰਦੇ ਦੀ ਇਕ ਅਣਪਛਾਤੇ 22 ਸਾਲਾ ਮੁੰਡੇ ਨੇ ਸਿਰ ਤੇ ਪੇਟ ਵਿਚ ਚਾਕੂ ਦੇ ਕਈ ਵਾਰ ਕਰਕੇ ਹੱਤਿਆ ਕਰ ਦਿੱਤੀ। ਵਾਰਦਾਤ ਦੇ ਬਾਅਦ ਆਰੋਪੀ ਮੌਕੇ ਤੋਂ ਪੈਦਲ ਹੀ ਫਰਾਰ ਹੋ ਗਿਆ। ਥਾਣਾ ਤ੍ਰਿਪੜੀ ਪੁਲਿਸ ਨੇ ਅਣਪਛਾਤੇ ਕਾਤਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਕਰਿੰਦੇ ਦੀ ਪਛਾਣ ਵਿਕਾਸ ਕੁਮਾਰ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ।

ਸ਼ਰਾਬ ਠੇਕੇ ਦੇ ਮਾਲਕ ਸੌਰਭ ਸੂਦ ਨੇ ਦੱਸਿਆ ਕਿ ਮ੍ਰਿਤਕ ਵਿਕਾਸ ਕੁਮਾਰ ਲਗਭਗ ਚਾਰ ਸਾਲਾਂ ਤੋਂ ਉਨ੍ਹਾਂ ਕੋਲ ਕੰਮ ਕਰਦਾ ਸੀ। ਵੀਰਵਾਰ ਸ਼ਾਮ ਨੂੰ ਜਦੋਂ ਉਹ ਠੇਕੇ ਉਤੇ ਇਕੱਲਾ ਬੈਠਾ ਸੀ ਤਾਂ ਉਸ ਸਮੇਂ ਇਕ 22 ਸਾਲ ਦਾ ਮੁੰਡਾ ਪੈਦਲ ਹੀ ਠੇਕ ਉਤੇ ਪਹੁੰਚਿਆ। ਉਸਨੇ ਆਉਂਦੇ ਹੀ ਕਰਿੰਦੇ ਵਿਕਾਸ ਕੁਮਾਰ ਦੇ ਸਿਰ ਉਤੇ ਚਾਕੂ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਵਿਕਾਸ ਜ਼ਮੀਨ ਉਤੇ ਡਿਗ ਪਿਆ ਤਾਂ ਉਸਦੇ ਪੇਟ ਉਤੇ ਵੀ ਕਈ ਵਾਰ ਕੀਤੇ। ਵਾਰਦਾਤ ਦੇ ਬਾਅਦ ਆਰੋਪੀ ਪੈਦਲ ਹੀ ਨਿਕਲ ਗਿਆ। ਨੇੜੇ ਦੇ ਦੁਕਾਨਦਾਰਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਕਰਿੰਦੇ ਨੂੰ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।