ਪਠਾਨਕੋਟ : ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਦੀ ਕਾਰ 200 ਫੁੱਟ ਡੂੰਘੀ ਖੱਡ ‘ਚ ਡਿਗੀ

0
124

ਪਠਾਨਕੋਟ| ਜੰਮੂ-ਕਸ਼ਮੀਰ ਵਿਚ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਦੀ ਕਾਰ 200 ਫੁੱਟ ਡੂੰਘੀ ਖੱਡ ਵਿਚ ਡਿਗ ਪਈ। ਇਹ ਹਾਦਾਸ ਸ਼ਾਹਪੁਰ ਕੰਢੀ ਰੋਡ ਉਤੇ ਵਾਪਰਿਆ। ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ 6 ਲੋਕ ਜ਼ਖਮੀ ਹੋ ਗਏ। ਥਾਣਾ ਸ਼ਾਹਪੁਰ ਕੰਡੀ ਅਤੇ ਧਾਰਕਲਾਂ ਦੀ ਪੁਲਿਸ ਨੇ ਚਾਰ ਘੰਟਿਆਂ ਦੀ ਮੁਸ਼ੱਕਤ ਮਗਰੋਂ ਸਾਰੇ ਜ਼ਖਮੀਆਂ ਨੂੰ ਟੋਏ ਵਿਚੋਂ ਬਾਹਰ ਕੱਢਿਆ।
ਮ੍ਰਿਤਕ ਔਰਤ ਦੀ ਪਛਾਣ ਨਿਰਮਲ ਕੌਰ ਸੰਧੂ ਵਜੋਂ ਹੋਈ, ਜਦੋਂਕਿ ਹਾਦਸੇ ਵਿਚ ਨਵਤੇਜ ਸੰਧੂ, ਸਰਵਜੀਤ ਕੌਰ, ਕ੍ਰਿਤੀਸ਼ ਸੰਧੂ, ਰੇਣੂ ਮਠਾਰੂ, ਹਿਤੇਸ਼ ਤੇ ਜਹਾਨ ਗੰਭੀਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਪਠਾਨਕੋਟ ਦੇ ਅਮਨਦੀਪ ਹਸਪਤਾਲ ਵਿਚ ਭਰਤੀ ਕਰਵਾਇਆ ਹੈ।
ਥਾਣਾ ਧਾਰਕਲਾਂ ਦੇ ਇੰਚਾਰਜ ਗੁਲਸ਼ਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਾਹਪੁਰਕੰਡੀ ਡੈਮ ਚੌਕੀ ਨੇੜੇ ਮੋੜ ਉਤੇ ਕਾਰ ਆਪਣਾ ਸੰਤੁਲਨ ਗੁਆ ਬੈਠੀ ਅਤੇ ਖਾਈ ਵਿਚ ਡਿਗ ਪਈ।
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਖਾਨਪੁਰ ਵਾਸੀ ਪਰਿਵਾਰ ਜੰਮੂ-ਕਸ਼ਮੀਰ ਦੇ ਬਸੋਹਲੀ ਵਿਚ ਮਾਤਾ ਸੁਕਰਾਲਾ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਚੈੱਕ ਪੋਸਟ ਨੇੜੇ ਤਿੱਖੇ ਮੋੜ ਉਤੇ ਪਹੁੰਚਿਆ ਤਾਂ ਅਚਾਨਕ ਸਾਹਮਣੇ ਤੋਂ ਇਕ ਕਾਰ ਆ ਗਈ, ਜਿਸ ਕਾਰਨ ਸੰਤੁਲਨ ਵਿਗੜਣ ਉਤੇ ਇਹ ਹਾਦਸਾ ਹੋਇਆ।