ਜਲੰਧਰ | ਪਟੇਲ ਚੌਂਕ ਨੇੜੇ ਸਥਿਤ ਸ਼ਹਿਰ ਦੇ ਵੱਡੇ ਸਰਕਾਰੀ ਸਕੂਲ ਵਿੱਚ ਵੀਰਵਾਰ ਸ਼ਾਮ ਨੂੰ ਹੰਗਾਮਾ ਹੋ ਗਿਆ। ਸਕੂਲ ਬਾਹਰ ਇਕੱਠੇ ਹੋਏ ਲੋਕਾਂ ਨੇ ਇਲਜਾਮ ਲਗਾਇਆ ਕਿ ਪ੍ਰਿੰਸਿਪਲ ਨਰੇਸ਼ ਕੁਮਾਰ ਇੱਕ ਔਰਤ ਦੇ ਨਾਲ ਸਕੂਲ ਦੇ ਕਮਰੇ ਵਿੱਚ ਮੌਜੂਦ ਹੈ।
ਮੌਕੇ ਉੱਤੇ ਪਹੁੰਚੇ ਔਰਤ ਦੇ ਰਿਸ਼ਤੇਦਾਰਾਂ ਨੇ ਪ੍ਰਿੰਸੀਪਲ ਨਾਲ ਕੁੱਟਮਾਰ ਵੀ ਕੀਤੀ। ਹੰਗਾਮਾ ਹੋਣ ਉੱਤੇ ਪੁਲਿਸ ਪਹੁੰਚੀ ਅਤੇ ਦੋਹਾਂ ਨੂੰ ਥਾਣੇ ਲੈ ਗਈ।
ਇਸ ਮਾਮਲੇ ਵਿੱਚ ਸਕੂਲ ਪ੍ਰਿੰਸਿਪਲ ਦਾ ਕਹਿਣਾ ਹੈ ਕਿ ਔਰਤ ਉਸੇ ਸਕੂਲ ਵਿੱਚ ਟੀਚਰ ਸੀ।
ਕੁਝ ਕੰਮ ਦੇ ਸਿਲਸਿਲੇ ਵਿੱਚ ਉਹ ਸ਼ਾਮ ਸਾਢੇ 6 ਵਜੇ ਸਕੂਲ ਆਈ ਸੀ। ਲੋਕਾਂ ਦੇ ਬਾਹਰ ਹੰਗਾਮਾ ਕਰਨ ਕਰਕੇ ਔਰਤ ਨੇ ਅੰਦਰੋਂ ਕੁੰਡੀ ਲਗਾ ਲਈ ਸੀ। ਥਾਣੇ ਵਿੱਚ ਜਾਣ ਕੇ ਮਹਿਲਾ ਟੀਚਰ ਨੇ ਵੀ ਉਹੀ ਕੁਝ ਦੱਸਿਆ ਜੋ ਪ੍ਰਿੰਸੀਪਲ ਨੇ ਕਿਹਾ।
Live Video
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।