ਸਵਾਰੀਆਂ ਨੇ ਚਲਦੀ ਬੱਸ ‘ਚ ਚੋਰੀ ਕਰਦੀਆਂ ਫੜੀਆਂ 5 ਔਰਤਾਂ, ਵਿਅਕਤੀ ਦੀ ਜੇਬ ‘ਚੋਂ ਕੱਢੇ ਸਨ ਹਜ਼ਾਰਾਂ ਰੁਪਏ

0
1015

ਮੋਗਾ, 15 ਜਨਵਰੀ | ਬੱਸ ‘ਚ ਸਵਾਰੀਆਂ ਦੇ ਪੈਸੇ ਚੋਰੀ ਕਰਨ ਵਾਲੀਆਂ 5 ਔਰਤਾਂ ਨੂੰ ਸਵਾਰੀਆਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੀੜਤ ਯਾਤਰੀ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਮੁਕਤਸਰ ਤੋਂ ਮੋਗਾ ਜਾ ਰਿਹਾ ਸੀ। ਜਦੋਂ ਉਸ ਨੇ ਬਾਘਾ ਪੁਰਾਣਾ ਨੇੜੇ ਆਪਣੀ ਜੇਬ ਚੈੱਕ ਕੀਤੀ ਤਾਂ ਉਸ ਦੇ 50 ਹਜ਼ਾਰ ਰੁਪਏ ਗਾਇਬ ਸਨ।

ਜਦੋਂ ਬਲਰਾਜ ਨੇ ਰੋਲਾ ਪਾਇਆ ਤਾਂ ਬੱਸ ਵਿਚ ਹਫੜਾ-ਦਫੜੀ ਮੱਚ ਗਈ। ਡਰੀਆਂ ਔਰਤਾਂ ਨੇ ਚੋਰੀ ਹੋਏ ਪੈਸੇ ਸੀਟ ਦੇ ਹੇਠਾਂ ਸੁੱਟ ਦਿੱਤੇ। ਮੌਕੇ ‘ਤੇ ਮੌਜੂਦ ਸਵਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਪੰਜ ਔਰਤਾਂ ਨੂੰ ਫੜ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

ਇਕ ਚਸ਼ਮਦੀਦ ਨੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ, ਖਾਸ ਕਰ ਕੇ ਵੀਰਵਾਰ ਨੂੰ ਜਦੋਂ ਲੋਕ ਮੱਥਾ ਟੇਕਣ ਜਾਂਦੇ ਹਨ। ਸਵਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਸਾਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।