ਚੰਡੀਗੜ੍ਹ, 11 ਅਕਤੂਬਰ | ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 18 ਅਕਤੂਬਰ 2024 ਨੂੰ ਮਾਪੇ-ਅਧਿਆਪਕ ਮੀਟਿੰਗ (PTM) ਹੋਵੇਗੀ। ਇਸ ਮੀਟਿੰਗ ਦਾ ਮਕਸਦ ਮਾਪਿਆਂ ਨੂੰ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਦੇ ਵਿਕਾਸ ਲਈ ਹੋਰ ਯਤਨਾਂ ਬਾਰੇ ਵਿਚਾਰ ਕਰਨਾ ਹੈ। ਇਸ ਮੀਟਿੰਗ ਵਿਚ ਵਿਦਿਆਰਥੀਆਂ ਦੀ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ ਦੇ ਨਾਲ-ਨਾਲ ਜ਼ੀਰੋ ਡਰਾਪ ਆਊਟ ਨੂੰ ਲਗਾਤਾਰ ਅਪਨਾਉਣ ਦਾ ਭਰੋਸਾ ਦਿੱਤਾ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਤਰੱਕੀ ਬਾਰੇ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ ਜਾਵੇਗੀ।
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਸਕੂਲਾਂ ‘ਚ ਅਹਿਮ ਹੁਕਮ ਜਾਰੀ ਕੀਤੇ ਹਨ, ਜੋ ਇਸ ਪ੍ਰਕਾਰ ਹਨ-
16 ਅਕਤੂਬਰ 2024 ਤੋਂ ਸਕੂਲ ਦੀ ਸਫ਼ਾਈ ਮੁਹਿੰਮ
ਵਿਦਿਆਰਥੀਆਂ ਦੀ 100% ਹਾਜ਼ਰੀ ਯਕੀਨੀ ਬਣਾਉਣ ਲਈ ਕਦਮ
ਖੇਡਾਂ ਅਤੇ ਹੋਰ ਕਲਾ ਗਤੀਵਿਧੀਆਂ ਲਈ ਵਿਸ਼ੇਸ਼ ਉਪਰਾਲੇ