ਡਿਪਸ ਸਕੂਲ ਦੀਆਂ ਵਧੀਆਂ ਫੀਸਾਂ ਨੂੰ ਲੈ ਕੇ ਪੇਰੈਂਟਸ ਨੇ ਸਕੂਲ ਦੇ ਬਾਹਰ ਇਕੱਠੇ ਹੋ ਕੇ ਜਤਾਇਆ ਰੋਸ

0
2584

ਹੁਸ਼ਿਆਰਪੁਰ (ਅਮਰੀਕ ਕੁਮਾਰ) | ਫੀਸ ਵਾਧੇ ਨੂੰ ਲੈ ਕੇ ਡਿਪਸ ਸਕੂਲ ਖਿਲਾਫ਼ ਮਾਪਿਆਂ ਨੇ ਆਵਾਜ਼ ਬੁਲੰਦ ਕੀਤੀ ਹੈ। ਦਸੂਹਾ ਰੋਡ ‘ਤੇ ਕਸਬਾ ਹਰਿਆਣਾ ਨਜ਼ਦੀਕ ਸਥਿਤ ਡਿਪਸ ਪਬਲਿਕ ਸਕੂਲ ਦੇ ਬਾਹਰ ਮਾਪੇ ਇਕੱਠੇ ਹੋਏ ਤੇ ਸਾਲਾਨਾ ਫੀਸ ਦੇ ਵਿਰੋਧ ‘ਚ ਰੋਸ ਜ਼ਾਹਿਰ ਕੀਤਾ ।

ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਪਿਛਲੇ ਕਈ ਸਾਲਾਂ ਤੋਂ ਡਿਪਸ ਸਕੂਲ ‘ਚ ਸਿੱਖਿਆ ਹਾਸਲ ਕਰ ਰਹੇ ਹਨ। ਕੋਰੋਨਾ ਦੌਰਾਨ ਵੀ ਸਕੂਲ ਵੱਲੋਂ ਧੱਕੇ ਨਾਲ 10 ਤੋਂ 15 ਹਜ਼ਾਰ ਤੱਕ ਸਾਲਾਨਾ ਫੀਸ ਲਈ ਜਾ ਰਹੀ ਹੈ। ਜਿਨ੍ਹਾਂ ਮਾਪਿਆਂ ਵੱਲੋਂ ਇਹ ਫੀਸ ਨਹੀਂ ਦਿੱਤੀ ਜਾ ਰਹੀ, ਉਨ੍ਹਾਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ‘ਚ ਨਾ ਬੈਠਣ ਦੀ ਸਕੂਲ ਪ੍ਰਬੰਧਕਾਂ ਵੱਲੋਂ ਧਮਕੀ ਦਿੱਤੀ ਜਾ ਰਹੀ ਹੈ।

ਮਾਪਿਆ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਕੂਲ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਉਨ੍ਹਾਂ ਵੱਲੋਂ ਸਮੂਹਿਕ ਤੌਰ ‘ਤੇ ਆਪਣੇ ਬੱਚਿਆਂ ਨੂੰ ਇਸ ਸਕੂਲ ਚੋਂ ਹਟਾ ਕੇ ਕਿਸੇ ਹੋਰ ਸਕੂਲ ‘ਚ ਦਾਖਲਾ ਦੁਆ ਦਿੱਤਾ ਜਾਵੇਗਾ।

ਮਾਮਲੇ ਸਬੰਧੀ ਜਦੋਂ ਸਕੂਲ ਦੀ ਸੀਈਓ ਮੋਨਿਕਾ ਵਰਮਾ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਸਕੂਲ ਵੱਲੋਂ ਹਰੇਕ ਵਿਦਿਆਰਥੀ ਦੀ ਸੰਭਵ ਸਹਾਇਤਾ ਕੀਤੀ ਗਈ ਹੈ। ਸਕੂਲ ਵੱਲੋਂ ਕਿਸੇ ਵੀ ਵਿਦਿਆਰਥੀ ਤੋਂ ਵਾਧੂ ਚਾਰਜ ਨਹੀਂ ਲਿਆ ਜਾ ਰਿਹਾ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ   ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)