ਮਾਂ-ਪਿਓ ਨੇ ਫਿਰੌਤੀ ਦੇ ਕੇ ਆਪਣੇ ਇਕਲੌਤੇ ਪੁੱਤ ਦਾ ਕਰਵਾਇਆ ਕਤਲ, ਜਾਣੋ ਕੀ ਹੈ ਪੂਰਾ ਮਾਮਲਾ

0
513

ਇਕ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਤੇ ਉਸ ਦੀ ਪਤਨੀ ਨੇ ਆਪਣੇ ਸ਼ਰਾਬੀ ਬੇਰੋਜ਼ਗਾਰ ਪੁੱਤਰ ਦੀਆਂ ਮਾੜੀਆਂ ਹਰਕਤਾਂ ਤੋਂ ਤੰਗ ਆ ਕੇ ਕਥਿਤ ਤੌਰ ‘ਤੇ ਆਪਣੇ ਪੁੱਤਰ ਦੀ ਸੁਪਾਰੀ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਸ਼ਹਿਰ ਦੇ ਖੰਮਮ (ਤੇਲੰਗਾਨਾ) ਇਲਾਕੇ ਦੀ ਹੈ, ਜਿੱਥੇ ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਦੀ 8 ਲੱਖ ਦੀ ਸੁਪਾਰੀ ਦਿੱਤੀ ਸੀ।

ਪੁਲਿਸ ਨੇ 26 ਸਾਲਾ ਸਾਈ ਰਾਮ ਦੇ ਕਤਲ ਦੇ ਦੋਸ਼ ਵਿੱਚ ਚਾਰ ਹਮਲਾਵਰਾਂ ਸਮੇਤ ਖੱਤਰੀ ਰਾਮ ਸਿੰਘ ਅਤੇ ਰਾਣੀ ਬਾਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 18 ਅਕਤੂਬਰ ਨੂੰ ਪੁਲਿਸ ਨੂੰ ਸੂਰਯਾਪੇਟ ਦੇ ਮੂਸੀ ਵਿਚ ਇਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ। ਸੀਸੀਟੀਵੀ ਫੁਟੇਜ ਵੇਖਣ ਉਤੇ ਪੁਲਿਸ ਨੂੰ ਅਪਰਾਧ ਵਿਚ ਵਰਤੀ ਗਈ ਪਰਿਵਾਰ ਦੀ ਕਾਰ ਮਿਲੀ।

ਜਦੋਂ ਪਤੀ-ਪਤਨੀ ਆਪਣੇ ਪੁੱਤਰ ਦੀ ਲਾਸ਼ ਦੀ ਸ਼ਨਾਖਤ ਕਰਨ ਲਈ ਮੁਰਦਾਘਰ ਗਏ ਤਾਂ ਉਨ੍ਹਾਂ ਨੇ ਉਸੇ ਵਾਹਨ ਦੀ ਵਰਤੋਂ ਕੀਤੀ, ਜੋ ਕਤਲ ਦੌਰਾਨ ਵਰਤੀ ਗਈ ਸੀ, ਜਿਸ ਕਾਰਨ ਉਹ ਫੜੇ ਗਏ। ਪੁਲਸ ਨੇ ਦੱਸਿਆ ਕਿ ਦੋਵਾਂ ਪਤੀ-ਪਤਨੀ ਨੇ ਆਪਣੇ ਪੁੱਤਰ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਨਹੀਂ ਕਰਵਾਈ ਸੀ। ਜਾਣਕਾਰੀ ਅਨੁਸਾਰ ਰਾਮ ਸਿੰਘ ਇੱਕ ਸਰਕਾਰੀ ਗੁਰੂਕੁਲ ਦਾ ਪ੍ਰਿੰਸੀਪਲ ਹੈ ਅਤੇ ਉਸ ਦੀ ਧੀ ਅਮਰੀਕਾ ਵਿਚ ਰਹਿੰਦੀ ਹੈ। ਪੁਲਿਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਪਤੀ-ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸ਼ਰਾਬ ਲਈ ਪੈਸੇ ਨਾ ਦੇਣ ਉਤੇ ਉਨ੍ਹਾਂ ਦੀ ਕੁੱਟਮਾਰ ਕਰਦਾ ਸੀ।