ਪਾਣੀਪਤ : ਚਪੜਾਸੀ ਦੀ ਨੌਕਰੀ ਦੀਆਂ 6 ਅਸਾਮੀਆਂ ਲਈ MBA, Mtech ਪਾਸ ਹਜ਼ਾਰਾਂ ਨੌਜਵਾਨ ਕਈ ਘੰਟੇ ਧੁੱਪੇ ਬੈਠੇ

0
357

ਹਰਿਆਣਾ| ਬੇਰੁਜ਼ਗਾਰੀ ਦੂਰ ਕਰਨ ਬਾਰੇ ਸਰਕਾਰਾਂ ਕਈ ਦਾਅਵੇ ਕਰਦੀਆਂ ਹਨ ਪਰ ਹਰਿਆਣਾ ਵਿਚ ਅਜੇ ਵੀ ਬੇਰੁਜ਼ਗਾਰਾਂ ਦੀ ਵੱਡੀ ਤਾਦਾਤ ਹੈ। ਪਾਣੀਪਤ ਜ਼ਿਲ੍ਹਾ ਅਦਾਲਤ ਵਿਚ ਇਕੱਠੀ ਹੋਈ ਭੀੜ ਇਸ ਗੱਲ ਦੀ ਗਵਾਹੀ ਭਰਦੀ ਹੈ।

ਚਪੜਾਸੀ ਦੀ ਨੌਕਰੀ ਦੀਆਂ 6 ਅਸਾਮੀਆਂ ਲਈ MBA, MTECH ਪਾਸ ਹਜ਼ਾਰਾਂ ਨੌਜਵਾਨ ਕਈ ਘੰਟੇ ਧੁੱਪ ‘ਚ ਖੜ੍ਹੇ

ਪਾਣੀਪਤ ਜ਼ਿਲ੍ਹਾ ਅਦਾਲਤ (Government jobs) ਵਿਚ ਚਪੜਾਸੀ ਦੀਆਂ 6 ਅਸਾਮੀਆਂ ਲਈ ਹਜ਼ਾਰਾਂ ਉੱਚ ਯੋਗਤਾ ਪ੍ਰਾਪਤ ਨੌਜਵਾਨ ਕਤਾਰਾਂ ਵਿਚ ਖੜ੍ਹੇ ਵੇਖੇ ਗਏ। ਇਨ੍ਹਾਂ ਨੌਜਵਾਨਾਂ ਨੇ ਸੁਪਨੇ ਪ੍ਰੋਫ਼ੈਸਰ, ਟੀਚਰ, ਇੰਜੀਨੀਅਰ ਅਤੇ ਅਕਾਊਂਟੈਂਟ ਬਣਨ ਦੇ ਲਏ ਸਨ, ਪਰ ਬੇਰੁਜ਼ਗਾਰੀ ਦੇ ਚੱਲਦਿਆਂ ਇੰਨੀ ਯੋਗਤਾ ਹੋਣ ਦੇ ਬਾਵਜੂਦ ਨੌਜਵਾਨਾਂ ਨੂੰ ਚਪੜਾਸੀ ਬਣਨ ਲਈ ਲਾਈਨ ਵਿਚ ਖੜ੍ਹਾ ਹੋਣਾ ਪੈਂਦਾ ਹੈ।

ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਪਰ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੀ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਉਗੇ। ਦਰਅਸਲ ਜ਼ਿਲ੍ਹਾ ਅਦਾਲਤ ਵਿਚ ਚਪੜਾਸੀ ਦੀਆਂ ਛੇ ਅਸਾਮੀਆਂ ਲਈ ਭਰਤੀ ਕੀਤੀ ਜਾਣੀ ਹੈ। ਇਨ੍ਹਾਂ ਵਿਚ ਜਨਰਲ ਕੈਟਾਗਰੀ ਦੀਆਂ ਚਾਰ ਅਤੇ ਐਸਸੀ ਅਤੇ ਬੀਸੀਏ ਦੀ ਇੱਕ-ਇੱਕ ਪੋਸਟ ਹੈ।

ਐਮ.ਬੀ.ਏ. ਕਰਨ ਤੋਂ ਬਾਅਦ 9 ਸਾਲ ਦਾ ਨੌਕਰੀ ਦਾ ਤਜਰਬਾ ਰੱਖਣ ਵਾਲਾ ਉਮੀਦਵਾਰ ਵੀ ਚਪੜਾਸੀ ਦੀ ਨੌਕਰੀ ਲਈ ਪੁੱਜਾ

ਇਨ੍ਹਾਂ ਛੇ ਅਸਾਮੀਆਂ ਲਈ ਕਰੀਬ 10,000 ਅਰਜ਼ੀਆਂ ਆਈਆਂ ਹਨ। ਇੰਟਰਵਿਊ ਲਈ ਆਏ ਬਿਨੈਕਾਰਾਂ ਨੇ ਦੱਸਿਆ ਕਿ ਸਰਕਾਰ ਸਿਰਫ਼ ਵਾਅਦੇ ਹੀ ਕਰਦੀ ਹੈ, ਕੋਈ ਵੀ ਸਰਕਾਰ ਰੁਜ਼ਗਾਰ ਨਹੀਂ ਦਿੰਦੀ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਠੋਕਰਾਂ ਖਾਣੀਆਂ ਪੈਂਦੀਆਂ ਹਨ। ਐਮ.ਬੀ.ਏ ਕਰਨ ਤੋਂ ਬਾਅਦ 9 ਸਾਲ ਦਾ ਨੌਕਰੀ ਦਾ ਤਜਰਬਾ ਰੱਖਣ ਵਾਲਾ ਉਮੀਦਵਾਰ ਵੀ ਚਪੜਾਸੀ ਦੀ ਨੌਕਰੀ ਲਈ ਇੰਟਰਵਿਊ ਲਈ ਪਹੁੰਚ ਗਿਆ।

ਉਸ ਨੇ ਦੱਸਿਆ ਕਿ ਅੱਜ ਵੀ ਉਹ ਪ੍ਰਾਈਵੇਟ ਨੌਕਰੀ ਵਿਚ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ, ਇਸ ਲਈ ਉਹ ਅੱਜ ਚਪੜਾਸੀ ਦੀ ਨੌਕਰੀ ਲਈ ਇੰਟਰਵਿਊ ਦੇਣ ਆਇਆ ਹੈ। ਉਸ ਕੋਲ 9 ਸਾਲਾਂ ਦਾ ਤਜਰਬਾ ਹੈ, ਜਿਸ ਵਿਚ ਉਸ ਨੇ ਕਈ ਸਾਲਾਂ ਤੱਕ ਐਚਡੀਐਫਸੀ ਬੈਂਕ ਵਿੱਚ ਕੰਮ ਕੀਤਾ। ਇੰਟਰਵਿਊ ਦੇਣ ਲਈ ਕਈ ਕੁੜੀਆਂ ਵੀ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ ਦਾ ਕਹਿਣਾ ਸੀ ਕਿ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਦੌਰ ਵਿਚ ਸਰਕਾਰੀ ਨੌਕਰੀਆਂ ਦੀ ਲੋੜ ਹੈ ਤਾਂ ਜੋ ਬੱਚਿਆਂ ਦੀ ਚੰਗੀ ਪਰਵਰਿਸ਼ ਕੀਤੀ ਜਾ ਸਕੇ।