ਜਲੰਧਰ ਦੇ ਫਿਲੌਰ ਦੇ ਮੰਦਰ ‘ਚ ਵੜ੍ਹ ਪੰਡਤ ਅਤੇ ਇੱਕ ਕੁੜੀ ਨੂੰ ਗੋਲੀਆਂ ਮਾਰੀਆਂ, ਦੋਵੇਂ ਲੁਧਿਆਣਾ ਡੀਐਮਸੀ ‘ਚ ਭਰਤੀ

0
1558

ਜਲੰਧਰ | ਅੱਜ ਜਲੰਧਰ ਦੇ ਫਿਲੌਰ ਇਲਾਕੇ ਦੇ ਪਿੰਡ ਭਾਰ ਸਿੰਘ ਪੁਰਾ ਵਿੱਚ ਇੱਕ ਵੱਡੀ ਵਾਰਦਾਤ ਹੋ ਗਈ। ਕੁਝ ਲੋਕਾਂ ਨੇ ਮੰਦਰ ਵਿੱਚ ਵੜ੍ਹ ਕੇ ਪੰਡਤ ਨੂੰ ਗੋਲੀਆਂ ਮਾਰ ਦਿੱਤੀਆਂ। ਪੰਡਤ ਦੇ ਨਾਲ ਇੱਕ ਕੁੜੀ ਨੂੰ ਵੀ ਗੋਲੀ ਮਾਰੀ ਗਈਆਂ ਹਨ। ਪੰਡਤ ਨੂੰ ਤਿੰਨ ਅਤੇ ਕੁੜੀ ਨੂੰ ਇੱਕ ਗੋਲੀ ਲੱਗੀ ਹੈ।

ਗੰਭੀਰ ਜ਼ਖਮੀ ਪੰਡਤ ਗਿਆਨ ਮੁਨੀ ਅਤੇ ਕੁੜੀ ਸਿਮਰਨ ਨੂੰ ਲੁਧਿਆਣਾ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਮਿਲੀ ਜਾਣਕਾਰੀ ਮੁਤਾਬਿਕ ਕੁਝ ਸਾਲ ਪਹਿਲਾਂ ਹੀ ਪੁਜਾਰੀ ਨੇ ਇੱਥੇ ਮੰਦਰ ਬਣਾਇਆ ਸੀ। ਅੱਜ ਸਵੇਰੇ ਕੁਝ ਲੋਕ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਨੂੰ ਤਿੰਨ ਗੋਲੀਆਂ ਲੱਗੀਆਂ। ਇੱਕ ਕੁੜੀ ਨੂੰ ਵੀ ਇੱਕ ਗੋਲੀ ਲੱਗੀ ਹੈ।

ਫਿਲਹਾਲ ਇਹ ਪਤਾ ਨਹੀਂ ਲਗ ਸਕਿਆ ਹੈ ਕਿ ਆਖਿਰ ਗੋਲੀਆਂ ਕਿਸ ਕਾਰਨ ਚਲਾਈਆਂ ਗਈਆਂ ਹਨ।