ਬਠਿੰਡੇ ਦੀ ਲਾੜੀ-ਪਿਤਾ ‘ਤੇ ਪਰਚਾ : ਪਤੀ ਨੇ 35 ਲੱਖ ਖਰਚ ਕੇ ਕੈਨੇਡਾ ਭੇਜੀ, PR ਮਿਲਦਿਆਂ ਹੀ ਬੋਲੀ- ਮੈਨੂੰ ਤਲਾਕ ਚਾਹੀਦੈ

0
5596
ਬਠਿੰਡਾ, 23 ਸਤੰਬਰ| ਬਠਿੰਡੇ ਦੇ ਰਾਮਪੁਰਾ ਦੇ ਇੱਕ ਵਿਅਕਤੀ ਨੇ ਵਿਆਹ ਦੇ ਬਾਅਦ 35 ਲੱਖ ਰੁਪਏ ਖਰਚ ਕਰਕੇ ਪਤਨੀ ਨੂੰ ਕੈਨੇਡਾ ਭੇਜ ਦਿੱਤਾ। ਪੀਆਰ ਮਿਲਦੇ ਹੀ ਪਤਨੀ ਨੇ ਤਲਾਕ ਦੇ ਕਾਗਜ਼ ਭੇਜ ਦਿੱਤੇ। ਠੱਗੀ ਦਾ ਸ਼ਿਕਾਰ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਜਿਸਦੀ ਜਾਂਚ ਤੋਂ ਬਾਅਦ ਪੁਲਿਸ ਨੇ ਪਤਨੀ ਅਤੇ ਉਸਦੇ ਪਿਤਾ ਖਿਲਾਫ ਸਿਟੀ ਰਾਮਪੁਰਾ ਵਿੱਚ ਮਾਮਲਾ ਦਰਜ ਕਰ ਲਿਆ ਹੈ।

ਪੀਆਰ ਦੇ ਬਾਅਦ ਕੈਨੇਡਾ ਬੁਲਾਉਣ ਨੂੰ ਕਿਹਾ
ਰਾਮਪੁਰਾ ਸਿਟੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਹਿਮਾਂਸ਼ੂ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਸਦਾ ਵਿਆਹ ਸ਼ਬਨਮ ਨਾਲ ਹੋਇਆ ਸੀ। ਉਸਨੇ ਪਤਨੀ ਨੂੰ ਕੈਨੇਡਾ ਭੇਜਣ ਲਈ 35 ਲੱਖ ਰੁਪਏ ਖਰਚ ਕੀਤੇ। ਜਦੋਂ ਉਸਦੀ ਪਤਨੀ ਨੂੰ ਪੀਆਰ ਮਿਲ ਗਈ ਤਾਂ ਉਸਨੇ ਉਸ ਨੂੰ ਵਿਦੇਸ਼ ਬੁਲਾਉਣ ਲਈ ਕਿਹਾ।

ਪਤਨੀ ਨੇ ਭੇਜੇ ਤਲਾਕ ਦੇ ਕਾਗਜ਼
ਪਤੀ ਨੇ ਬੁਲਾਉਣ ਲਈ ਕਾਗਜ਼ ਭੇਜਣ ਦੀ ਗੱਲ ਕੀਤੀ ਤਾਂ ਉਸਨੇ ਉਸਨੂੰ ਤਲਾਕ ਦੇ ਕਾਗਜ਼ਾਤ ਭੇਜ ਦਿੱਤੇ। ਆਰੋਪੀ ਸ਼ਬਨਮ ਨੇ ਆਪਣੇ ਪਿਤਾ ਅਸ਼ਵਨੀ ਗਰੋਵਰ ਨਾਲ ਮਿਲ ਕੇ ਉਸ ਨਾਲ ਠੱਗੀ ਕੀਤੀ। ਪੁਲਿਸ ਨੇ ਜਾਂਚ ਪੜਤਾਲ ਕਰਕੇ ਮੁਲਜ਼ਮ ਸ਼ਬਨਮ ਤੇ ਉਸਦੇ ਪਿਤਾ ਅਸ਼ਵਨੀ ਗਰੋਵਰ ਉਤੇ ਪਰਚਾ ਦਰਜ ਕਰ ਲਿਆ ਹੈ।