ਪਾਕਿਸਤਾਨ ਦੀ ICC ਸਾਹਮਣੇ ਸ਼ਰਤ : ਕਿਹਾ- ਨਰਿੰਦਰ ਮੋਦੀ ਸਟੇਡੀਅਮ ‘ਚ ਨਹੀਂ ਖੇਡਾਂਗੇ ਵਿਸ਼ਵ ਕੱਪ ਦਾ ਕੋਈ ਵੀ ਮੈਚ

0
153

ਇਸਲਾਮਾਬਾਦ| ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਨਜਮ ਸੇਠੀ ਨੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਚੇਅਰਮੈਨ ਗ੍ਰੇਗ ਬਾਰਕਲੇ ਨੂੰ ਵਨਡੇ ਵਿਸ਼ਵ ਕੱਪ ਦੌਰਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਤੇ ਭਾਰਤ ਖਿਲਾਫ ਖੇਡਣ ਨੂੰ ਲੈ ਕੇ ਆਪਣੇ ਖਦਸ਼ਿਆਂ ਤੋਂ ਜਾਣੂ ਕਰਵਾ ਦਿੱਤਾ ਹੈ। ਪਾਕਿਸਤਾਨ ਆਪਣੇ ਮੈਚ ਕੋਲਕਾਤਾ, ਚੇਨਈ ਤੇ ਬੰਗਲੌਰ ਵਿਚ ਖੇਡਣਾ ਚਾਹੁੰਦਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਮੈਚ ਨਹੀਂ ਖੇਡਣਾ ਚਾਹੁੰਦਾ।

ਜ਼ਿਕਰਯੋਗ ਹੈ ਕਿ ਆਈਸੀਸੀ ਦੇ ਪ੍ਰਧਾਨ ਗ੍ਰੇਗ ਬਾਰਕਲੇ ਅਤੇ ਆਈਸੀਸੀ ਦੇ ਜਨਰਲ ਮੈਨੇਜਰ ਜਿਓਫ ਐਲਾਰਡਿਸ ਨੇ ਹਾਲ ਹੀ ਵਿੱਚ ਪੀਸੀਬੀ ਅਧਿਕਾਰੀਆਂ ਤੋਂ ਇਹ ਭਰੋਸਾ ਲੈਣ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ ਕਿ ਉਹ ਵਨਡੇ ਵਿਸ਼ਵ ਕੱਪ ਵਿੱਚ ਆਪਣੇ ਮੈਚਾਂ ਲਈ ਨਿਰਪੱਖ ਸਥਾਨਾਂ ਦੀ ਭਾਲ ਨਹੀਂ ਕਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਦੀ ਅਗਵਾਈ ਵਾਲੀ ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ‘ਹਾਈਬ੍ਰਿਡ ਮਾਡਲ’ ‘ਤੇ ਏਸ਼ੀਆ ਕੱਪ ਮੈਚਾਂ ਦੀ ਮੇਜ਼ਬਾਨੀ ਕਰਨ ਦੀ ਪਾਕਿਸਤਾਨ ਦੀ ਮੰਗ ਨੂੰ ਰੱਦ ਕਰਨ ਜਾ ਰਿਹਾ ਹੈ।

ਨਜਮ ਸੇਠੀ ਨੇ ਬਾਰਕਲੇ ਤੇ ਅਲਾਰਡਿਸ ਨੂੰ ਸੂਚਿਤ ਕੀਤਾ ਹੈ ਕਿ ਪਾਕਿਸਤਾਨ ਅਹਿਮਦਾਬਾਦ ਵਿਚ ਮੈਚ ਨਹੀਂ ਖੇਡਣਾ ਚਾਹੁੰਦਾ ਜਦੋਂਕਿ ਇਹ ਨਾਕਆਊਟ ਜਾਂ ਫਾਈਨਲ ਵਰਗਾ ਮੈਚ ਨਾ ਹੋਵੇ। ਉਨ੍ਹਾਂ ਨੇ ਆਈਸੀਸੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਪਾਕਿਸਤਾਨ ਸਰਕਾਰ ਭਾਰਤ ਜਾ ਕੇ ਵਿਸ਼ਵ ਕੱਪ ਖੇਡਣ ਦੀ ਇਜਾਜ਼ਤ ਦਿੰਦੀ ਹੈ ਤਾਂ ਪਾਕਿਸਤਾਨ ਦੇ ਮੈਚ ਚੇਨਈ, ਬੰਗਲੌਰ ਤੇ ਕੋਲਕਾਤਾ ਵਿਚ ਕਰਾਏ ਜਾਣ।