ਪਾਕਿਸਤਾਨੀ ਮਹਿਲਾ ਨੂੰ Pubg ‘ਤੇ ਹੋਇਆ ਪਿਆਰ, ਚਾਰ ਨਿਆਣਿਆਂ ਨਾਲ ਬਾਰਡਰ ਟੱਪ ਕੇ ਭਾਰਤ ਪੁੱਜੀ

0
516

ਨੋਇਡਾ| ਸਿਆਣੇ ਕਹਿੰਦੇ ਹਨ ਕਿ ਇਸ਼ਕ ਜਾਤ-ਪਾਤ, ਉਮਰ-ਥਾਂ, ਰਿਸ਼ਤਾ ਕੁਝ ਨਹੀਂ ਦੇਖਦਾ, ਇਹ ਜਿਸਨੂੰ ਹੋ ਗਿਆ, ਤਾਂ ਹੋ ਗਿਆ। ਅੰਜਾਮ ਕੀ ਹੋਵੇਗਾ, ਇਸਦੀ ਪ੍ਰਵਾਹ ਕੌਣ ਕਰਦਾ ਹੈ।

ਇਸੇ ਤਰ੍ਹਾਂ ਦਾ ਇਸ਼ਕ ਦਾ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਨੋਇਡਾ ਤੋਂ ਇਕ ਅਜੀਬੋ-ਗਰੀਬ ਖਬਰ ਸਾਹਮਣੇ ਆਈ ਹੈ। ਇਥੇ ਪਾਕਿਸਤਾਨ ਤੋਂ ਚਾਰ ਬੱਚਿਆਂ ਨੂੰ ਲੈ ਕੇ ਇਕ ਮਹਿਲਾ ਪੁੱਜੀ ਹੈ। ਇਹ ਪਾਕਿਸਤਾਨੀ ਮਹਿਲਾ ਇਕ ਭਾਰਤੀ ਮੁੰਡੇ ਦੇ ਪਿਆਰ ਵਿਚ ਬਾਰਡਰ ਟੱਪ ਕੇ ਨੋਇਡਾ ਪਹੁੰਚ ਗਈ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਉਕਤ ਪਾਕਿਸਤਾਨੀ ਮਹਿਲਾ, ਜਿਸਦਾ ਨਾਂ ਸਮਾਇਰਾ ਹੈ, ਨੇ ਦੱਸਿਆ ਕਿ ਉਸਨੂੰ pubg ਗੇਮ ਖੇਡਣ ਦਾ ਬਹੁਤ ਸ਼ੌਕ ਸੀ। ਇਸੇ ਗੇਮ ਨੂੰ ਖੇਡਦਿਆਂ ਖੇਡਦਿਆਂ ਉਸਦੀ ਜਾਣ-ਪਛਾਣ ਉਤਰ ਪ੍ਰਦੇਸ਼ ਦੇ ਨੋਇਡਾ ਦੇ ਰਹਿਣ ਵਾਲੇ ਮੁੰਡੇ ਨਾਲ ਹੋ ਗਈ। ਫਿਰ ਕੀ ਸੀ ਉਹ ਆਪਣੇ ਚਾਰ ਮਾਸੂਮ ਬੱਚਿਆਂ ਨਾਲ ਨੇਪਾਲ ਤੋਂ ਹੁੰਦੀ ਹੋਈ ਕਿਸੇ ਤਰ੍ਹਾਂ ਨੋਇਡਾ ਉਸ ਮੁੰਡੇ ਦੇ ਘਰ ਪੁੱਜ ਗਈ।

ਹੁਣ ਇਹ ਪਾਕਿਸਤਾਨੀ ਮਹਿਲਾ ਭਾਰਤ ਵਿਚ ਹੀ ਰਹਿਣਾ ਚਾਹੁੰਦੀ ਹੈ। ਭਾਰਤੀ ਮੁੰਡੇ ਨੂੰ ਵੀ ਉਸ ਨਾਲ ਵਿਆਹ ਕਰਨ ਤੋਂ ਕੋਈ ਇਤਰਾਜ਼ ਨਹੀਂਂ। ਤਸਵੀਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਮੁੰਡੇ ਦੇ ਚਿਹਰੇ ਉਤੇ ਸਰਕਲ ਬਣਿਆ ਹੈ, ਇਹ ਪਾਕਿਸਤਾਨੀ ਮਹਿਲਾ ਉਸੇ ਦੇ ਪਿਆਰ ਵਿਚ ਪਾਗਲ ਹੋ ਕੇ ਬਾਰਡਰ ਟੱਪ ਕੇ ਭਾਰਤ ਆਈ ਹੈ। ਹੋਰ ਤਾਂ ਹੋਰ ਨਾਲ ਆਪਣੇ ਚਾਰ ਜੁਆਕਾਂ ਨੂੰ ਵੀ ਲੈ ਕੇ ਆਈ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ