ਇਟਲੀ, 21 ਅਕਤੂਬਰ | ਪਿੰਡ ਨਰੂੜ ਦੇ ਨੌਜਵਾਨ ਦੀ ਇਟਲੀ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਮੰਨਾ (23) ਪੁੱਤਰ ਬਲਵੰਤ ਸਿੰਘ ਬੱਲੂ ਜਦੋਂ ਆਪਣੀ ਕਾਰ ’ਚ ਇਟਲੀ ਦੇ ਸ਼ਹਿਰ ਨੇੜਿਓਂ ਲੰਘ ਰਿਹਾ ਸੀ ਤਾਂ ਕਾਰ ਬੇਕਾਬੂ ਹੋ ਕੇ ਫੁੱਟਪਾਥ ’ਤੇ ਚੜ੍ਹਨ ਤੋਂ ਬਾਅਦ ਸਿੱਧੀ ਕੰਧ ’ਚ ਜਾ ਵੱਜੀ। ਜ਼ਿਆਦਾ ਸੱਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ।







































