ਦੁਬਈ ‘ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ; 4 ਭੈਣਾਂ ਦਾ ਇਕਲੌਤਾ ਭਰਾ ਸੀ ਹੈਪੀ ਸਿੰਘ

0
2410

ਮੁਕਤਸਰ/ਲੰਬੀ, 22 ਅਕਤੂਬਰ | ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ-ਰੋਟੀ ਲਈ ਦੁਬਈ ਗਏ ਮਲੋਟ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਹੈਪੀ ਸਿੰਘ 4 ਭੈਣਾਂ ਦਾ ਇਕਲੌਤਾ ਭਰਾ ਸੀ। ਜਾਣਕਾਰੀ ਮੁਤਾਬਕ ਉਹ 13 ਅਕਤੂਬਰ ਨੂੰ ਦੁਬਈ ਗਿਆ ਸੀ ਤੇ 16 ਅਕਤੂਬਰ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਉਸ ਦੀ ਬੀਚ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ।

ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ 32 ਸਾਲ ਦਾ ਹੈਪੀ 2 ਸਾਲ ਦੇ ਬੇਟੇ ਦਾ ਪਿਤਾ ਤੇ 4 ਭੈਣਾਂ ਦਾ ਇਕਲੌਤਾ ਭਰਾ ਸੀ ਤੇ 13 ਅਕਤੂਬਰ ਨੂੰ ਦੁਬਈ ਗਿਆ ਸੀ। 16 ਅਕਤੂਬਰ ਨੂੰ ਉਸ ਦੇ ਏਜੰਟ ਦਾ ਫੋਨ ਆਇਆ ਕਿ ਹੈਪੀ ਸਿੰਘ ਦੀ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ ਹੈ। ਸਾਨੂੰ ਬੜੀ ਮੁਸ਼ਕਿਲ ਤੋਂ ਬਾਅਦ 18 ਅਕਤੂਬਰ ਨੂੰ ਲਾਸ਼ ਮਿਲੀ ਪਰ ਏਜੰਟ ਨੇ ਕੋਈ ਸਹਿਯੋਗ ਨਹੀਂ ਦਿੱਤਾ। ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਮੌਤ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਹੈ।