ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌ.ਤ, ਸਟੱਡੀ ਵੀਜ਼ੇ ‘ਤੇ ਵਿਦੇਸ਼ ਗਿਆ ਸੀ ਦਿਲਪ੍ਰੀਤ ਸਿੰਘ

0
497

ਚੰਡੀਗੜ੍ਹ, 23 ਦਸੰਬਰ | ਵਿਦੇਸ਼ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। 22 ਸਾਲ ਦੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌ.ਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਦਿਲਪ੍ਰੀਤ ਸਿੰਘ ਸਿੱਧੂ ਵਜੋਂ ਹੋਈ ਹੈ। ਉਹ ਬਰੈਂਪਟਨ ਦੇ ਨਾਲ ਲੱਗਦੇ ਸ਼ਹਿਰ ਕੈਲੇਡਨ ਵਿਚ ਰਹਿ ਰਿਹਾ ਸੀ। ਹਾਦਸਾ ਕੈਲੇਡਨ-ਬਰੈਂਪਟਨ ਦੇ ਬਾਰਡਰ ’ਤੇ ਵਾਪਰਿਆ ਜਦੋਂ ਇਕ ਐਕਿਊਰਾ ਕਾਰ ਅਤੇ ਇਕ ਜੀਪ ਦੀ ਟੱਕਰ ਹੋ ਗਈ। ਟੱਕਰ ਵਿਚ ਜੀਪ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Punjabi Youth Road Accident in Canada Newsਜੀਪ ਚਾਲਕ ਦੀ ਪਛਾਣ ਦਿਲਪ੍ਰੀਤ ਸਿੰਘ ਸਿੱਧੂ ਵਜੋਂ ਹੋਈ ਹੈ। ਇਹ ਵੀ ਖਬਰ ਹੈ ਕਿ ਦਿਲਪ੍ਰੀਤ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਉਸਦਾ ਸੁਪਨਾ ਸੀ ਕਿ ਪੜ੍ਹ-ਲਿਖ ਕੇ ਆਪਣੇ ਘਰ ਦੀ ਆਰਥਿਕ ਹਾਲਤ ਨੂੰ ਸੁਧਾਰੇਗਾ ਤੇ ਖੁਦ ਵੀ ਵਿਦੇਸ਼ ਵਿਚ ਜਾ ਕੇ ਸੈਟਲ ਹੋਵੇਗਾ। ਦਿਲਪ੍ਰੀਤ ਦੀ ਇਸ ਬੇਵਕਤੀ ਮੌਤ ਨਾਲ ਪੂਰੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ।