ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ, 6 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼

0
2157

ਆਦਮਪੁਰ, ਜਲੰਧਰ, 22 ਸਤੰਬਰ | ਅਮਰੀਕਾ ਤੋਂ ਇਕ ਮੰਦਭਾਗੀ ਖਬਰ ਆਈ ਹੈ। ਸਥਾਨਕ ਪਿੰਡ ਪਧਿਆਣਾ ਦੇ ਨੌਜਵਾਨ ਦਮਨਜੋਤ ਸਿੰਘ ਦੀ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਦੇ ਨੰਬਰਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਦਮਨਜੋਤ ਸਿੰਘ ਪੁੱਤਰ ਬਲਜੀਤ ਸਿੰਘ ਕਰੀਬ 6 ਮਹੀਨੇ ਪਹਿਲਾਂ 40 ਲੱਖ ਰੁਪਏ ਕਰਜ਼ਾ ਲੈ ਕੇ ਵਿਦੇਸ਼ (ਅਮਰੀਕਾ) ਗਿਆ ਸੀ।

20 ਸਤੰਬਰ ਨੂੰ ਕਰੀਬ 10 ਵਜੇ ਅਮਰੀਕਾ ਤੋਂ ਦਮਨਜੋਤ ਸਿੰਘ ਦੇ ਘਰ ਵਾਲਿਆਂ ਨੂੰ ਫੋਨ ਆਇਆ ਕਿ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦਮਨਜੋਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।