ਮਿਲਾਨ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇਟਲੀ ਦੇ ਮਾਨਤੋਵਾ ਜ਼ਿਲ੍ਹੇ ਦੇ ਕਸਬਾ ਕਸਤੀਲਿੳਨੇ ਵਿਚ ਰਹਿੰਦੇ ਪੰਜਾਬੀ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ 42 ਸਾਲ ਦਾ ਜਸਵਿੰਦਰ ਸਿੰਘ, ਪਿਛਲੇ 8 ਸਾਲਾਂ ਤੋਂ ਪਤਨੀ ਅਤੇ ਧੀ ਨਾਲ ਇਟਲੀ ਵਿਚ ਰਹਿ ਰਿਹਾ ਸੀ।
ਬੀਤੇ ਦਿਨੀਂ ਉਹ ਕੰਮ ਦੌਰਾਨ ਕਰੇਨ ਦੀ ਮਦਦ ਨਾਲ ਸ਼ੈੱਡ ’ਤੇ ਰੰਗ ਕਰ ਰਿਹਾ ਸੀ। ਇਸ ਦੌਰਾਨ ਜਸਵਿੰਦਰ ਨਾਲ ਹਾਦਸਾ ਵਾਪਰ ਗਿਆ, ਜਿਥੋਂ ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। 2 ਦਿਨ ਦੇ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਜਸਵਿੰਦਰ ਸਿੰਘ ਦਾ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਨਾਲ ਸੰਬੰਧਤ ਹੈ। ਜ਼ਿਕਰਯੋਗ ਹੈ ਕਿ ਆਏ ਦਿਨ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀਆਂ ਨਾਲ ਵਿਦੇਸ਼ਾਂ ਵਿਚ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ।