ਕੈਨੇਡਾ ‘ਚ ਫ਼ਰੀਦਕੋਟ ਦੀ ਲੜਕੀ ਦੀ ਦਰਦਨਾਕ ਮੌ.ਤ, ਸਟੱਡੀ ਵੀਜ਼ੇ ‘ਤੇ ਨਵਨੀਤ ਕੌਰ ਗਈ ਸੀ ਵਿਦੇਸ਼

0
3090

ਫਰੀਦਕੋਟ, 27 ਜਨਵਰੀ | ਕੈਨੇਡਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਵਾ ਮਹੀਨੇ ਪਹਿਲਾਂ ਕੈਨੇਡਾ ਗਈ ਨਵਨੀਤ ਕੌਰ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਫਰੀਦਕੋਟ ਦੀ ਨਵਨੀਤ ਕੌਰ ਪੁੱਤਰੀ ਗੁਰਪ੍ਰਤਾਪ ਸਿੰਘ ਦਾ ਵਿਆਹ ਅਕਤੂਬਰ ਮਹੀਨੇ ’ਚ ਹੋਇਆ ਸੀ ਅਤੇ ਦਸੰਬਰ ਦੇ ਦੂਜੇ ਹਫ਼ਤੇ ਪੜ੍ਹਾਈ ਲਈ ਕੈਨੇਡਾ ਭੇਜੀ ਸੀ। ਧੀ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

ਮ੍ਰਿਤਕਾ ਦੇ ਪਿਤਾ ਗੁਰਪ੍ਰਤਾਪ ਸਿੰਘ ਜੋ ਕਿ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ, ਨੇ ਦੱਸਿਆ ਕਿ ਨਵਨੀਤ ਦੀ ਮੌਤ ਤੋਂ 2 ਦਿਨ ਪਹਿਲਾਂ ਉਸ ਨਾਲ ਫੋਨ ’ਤੇ ਗੱਲਬਾਤ ਹੁੰਦੀ ਰਹੀ ਪਰ ਉਸ ਤੋਂ ਬਾਅਦ ਅਚਾਨਕ ਫ਼ੋਨ ’ਤੇ ਗੱਲਬਾਤ ਨਹੀਂ ਹੋ ਸਕੀ ਤੇ ਉਨ੍ਹਾਂ ਵੱਲੋਂ ਉਸਦੀ ਸਾਥਣ ਕੁੜੀ ਨਾਲ ਗੱਲ ਕੀਤੀ ਗਈ ਅਤੇ ਪਤਾ ਕਰਨ ਨੂੰ ਕਿਹਾ ਅਤੇ ਜਦੋਂ ਉਸਦੀ ਸਾਥੀ ਲੜਕੀ ਉਸਦੇ ਪੀ. ਜੀ. ’ਚ ਗਈ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ।

ਇਸ ਦੌਰਾਨ ਉਸ ਨੇ ਨਾਲ ਦੇ ਕਮਰੇ ’ਚ ਰਹਿਣ ਵਾਲੇ ਲੜਕੇ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਜਦੋਂ ਪੁਲਿਸ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਨਵਨੀਤ ਮ੍ਰਿਤਕ ਹਾਲਤ ’ਚ ਪਈ ਸੀ। ਉਸਦੀ ਮੌਤ ਕਿਨ੍ਹਾਂ ਕਾਰਨਾਂ ਕਰਕੇ ਹੋਈ ਹੈ, ਇਸ ਸਬੰਧੀ ਅਜੇ ਪਤਾ ਨਹੀਂ ਲੱਗ ਸਕਿਆ।

ਨਵਨੀਤ ਦੇ ਪਿਤਾ ਨੇ ਦੱਸਿਆ ਕਿ ਅਕਤੂਬਰ ਮਹੀਨੇ ’ਚ ਉਸਦੀ ਲੜਕੀ ਦਾ ਵਿਆਹ ਹੋਇਆ ਸੀ ਅਤੇ ਹੁਣ ਲੜਕੇ ਨੇ ਵੀ ਉਨ੍ਹਾਂ ਦੀ ਲੜਕੀ ਕੋਲ ਕੈਨੇਡਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਆਪਣੀ ਆਰਥਿਕ ਹਾਲਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਧੀ ਦੀ ਲਾਸ਼ ਭਾਰਤ ਲਿਆਉਣ ’ਚ ਮਦਦ ਕੀਤੀ ਜਾਵੇ ਤਾਂ ਜੋ ਉਹ ਆਖਰੀ ਵਾਰ ਆਪਣੀ ਧੀ ਦਾ ਮੂੰਹ ਦੇਖ ਸਕਣ।