ਦਰਦਨਾਕ : ਪੰਕਚਰ ਲਾਉਂਦੇ ਬਲੈਰੋ ਚਾਲਕ ‘ਤੇ ਚੜ੍ਹਾ ਦਿੱਤੀ ਇਨੋਵਾ, ਟਾਇਰ ਹੇਠਾਂ ਆਉਣ ਨਾਲ ਮੌਤ

0
2691

ਸ੍ਰੀ ਮੁਕਤਸਰ ਸਾਹਿਬ | ਪਿੰਡ ਭੁੱਲਰ ਦੇ ਕੋਲ ਸ਼ੁੱਕਰਵਾਰ ਦੇਰ ਰਾਤ ਨੂੰ ਇਕ ਸਬਜ਼ੀ ਨਾਲ ਭਰੀ ਬਲੈਰੋ ਗੱਡੀ ਦੇ ਪੰਕਚਰ ਹੋਣ ਕਾਰਨ ਟਾਇਰ ਬਦਲਣ ਲਈ ਜੈੱਕ ਲਗਾ ਰਿਹਾ ਚਾਲਕ ਉਸ ਸਮੇਂ ਆਪਣੀ ਗੱਡੀ ਦੇ ਟਾਇਰ ਹੇਠਾਂ ਆ ਗਿਆ ਜਦੋਂ ਪਿੱਛੋਂ ਆ ਰਹੀ ਤੇਜ਼ ਰਫਤਾਰ ਇਨੋਵਾ ਉਸ ਦੀ ਬਲੈਰੋ ਪਿੱਛੇ ਵੱਜੀ।

ਬਲੈਰੋ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਨੋਵਾ ਸਵਾਰ ਮੌਕੇ ਤੋਂ ਗੱਡੀ ਭਜਾਉਣ ਵਿਚ ਅਸਫਲ ਰਹਿਣ ‘ਤੇ ਗੱਡੀ ਦੀਆਂ ਨੰਬਰ ਪਲੇਟਾਂ ਉਤਾਰ ਕੇ ਫਰਾਰ ਹੋ ਗਏ। ਇਕ ਹੋਰ ਹਾਦਸੇ ਵਿੱਚ ਭੁੱਲਰ ਪਿੰਡ ਨਹਿਰਾਂ ਕੋਲ ਆਟੋ ਵੀ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਿਆ।