ਦਰਦਨਾਕ : ਤੇਜ਼ ਰਫਤਾਰ ਬੱਸ ਨੇ ਬਾਈਕ ਸਵਾਰਾਂ ਨੂੰ ਮਾਰੀ ਭਿਆਨਕ ਟੱਕਰ, 2 ਜਣਿਆਂ ਦੀ ਮੌਤ

0
1837

ਗੁਰਦਾਸਪੁਰ | ਇਥੋਂ ਦੇ ਕਸਬਾ ਘੁਮਾਣ ’ਚ ਸਵੇਰੇ ਪੈਟਰੋਲ ਪੰਪ ਕੋਲ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਬੱਸ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਸ ਦੌਰਾਨ ਬਾਈਕ ਸਵਾਰ ਔਰਤ ਤੇ ਨੌਜਵਾਨ ਦੀ ਜਾਨ ਚਲੀ ਗਈ।

ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਮਨਪ੍ਰੀਤ ਸਿੰਘ 20 ਸਾਲ ਵਾਸੀ ਗਹਿਰੀ ਮੰਡੀ ਜੰਡਿਆਲਾ ਗੁਰੂ (ਅੰਮ੍ਰਿਤਸਰ) ਤੇ ਉਸਦੀ ਰਿਸ਼ਤੇਦਾਰ ਪਰਮਜੀਤ ਕੌਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਮੰਡਿਆਲਾ ਤੋਂ ਕਿਸੇ ਰਿਸ਼ਤੇਦਾਰ ਦੇ ਘਰੋਂ ਹੋ ਕੇ ਜੰਡਿਆਲਾ ਗੁਰੂ ਵਿਖੇ ਜਾ ਰਹੇ ਸਨ ਤਾਂ ਹਾਦਸਾ ਵਾਪਰਿਆ।

ਜਮਨਪ੍ਰੀਤ ਦੀ ਮੌਕੇ ’ਤੇ ਮੌਤ ਹੋ ਗਈ ਤੇ ਪਰਮਜੀਤ ਕੌਰ ਨੂੰ ਗੰਭੀਰ ਹਾਲਤ ‘ਚ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਫਿਰ ਬਟਾਲਾ ਰੈਫਰ ਕਰ ਦਿੱਤਾ, ਜਿਥੇ ਪਰਮਜੀਤ ਦੀ ਵੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਬੱਸ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।