ਦਰਦਨਾਕ ! ਵੰਦੇ ਭਾਰਤ ਟਰੇਨ ਦੀ ਲਪੇਟ ‘ਚ ਆਈ 3 ਸਾਲਾ ਮਾਸੂਮ ਬੱਚੀ

0
876

ਰੂਪਨਗਰ | ਕੀਰਤਪੁਰ ਸਾਹਿਬ ‘ਚ ਵੰਦੇ ਭਾਰਤ ਟਰੇਨ ਦੀ ਲਪੇਟ ‘ਚ ਆਉਣ ਨਾਲ 3 ਸਾਲਾਂ ਬੱਚੀ ਦੀ ਮੌਤ ਹੋ ਗਈ ਹੈ। ਜਦੋਂ ਬੱਚੀ ਦਾ ਪਿਤਾ ਸਵੇਰੇ ਕੰਮ ‘ਤੇ ਜਾ ਰਿਹਾ ਸੀ ਤਾਂ ਉਸ ਦੀ ਬੱਚੀ ਉਸ ਦੇ ਮਗਰ-ਮਗਰ ਆਉਣ ਲੱਗ ਪਈ, ਜਦੋਂ ਉਹ ਰੇਲਵੇ ਟਰੈਕ ਕੋਲੋਂ ਲੰਘਣ ਲਗੀ ਤਾਂ ਵੰਦੇ ਭਾਰਤ ਟਰੇਨ ਦੀ ਚਪੇਟ ਆ ਜਾਂਦੀ ਹੈ। ਮ੍ਰਿਤਕ ਬੱਚੀ ਦੀ ਪਛਾਣ ਖੁਸ਼ੀ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਬੱਚੀ ਦੇ ਪਿਤਾ ਨੇ ਦਸਿਆ ਕਿ ਜਦੋਂ ਉਹ ਕੰਮ ਤੇ ਜਾ ਰਿਹਾ ਤਾਂ ਉਸ ਨੂੰ ਪਤਾ ਨਹੀਂ ਲਗਾ ਕਿ ਉਸ ਦੀ ਧੀ ਉਸ ਦੇ ਪਿੱਛੇ- ਪਿਛੇ ਆ ਰਹੀ ਹੈ। ਜਦੋਂ ਉਹ ਰੇਲਵੇ ਟਰੈਕ ਦੇ ਕੋਲੋ ਲੰਘ ਰਹੀ ਸੀ ਤਾਂ ਵੰਦੇ ਭਾਰਤ ਟਰੇਨ ਦੀ ਲਪੇਟ ਚ ਆ ਗਈ।