ਦਰਦਨਾਕ! ਸ਼੍ਰੀ ਦਰਬਾਰ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਪਲਟੀ, 17 ਸਾਲਾ ਲੜਕੀ ਦੀ ਮੌਤ

0
300

ਅੰਮ੍ਰਿਤਸਰ | ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉਪਰ ਦਰਦਨਾਕ ਸੜਕ ਹਾਦਸਾ ਹੋਇਆ। ਉੱਤਰ ਪ੍ਰਦੇਸ਼ ਤੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਖੰਨਾ ਦੇ ਪਿੰਡ ਮੋਹਨਪੁਰ ਨੇੜੇ ਖੇਤਾਂ ‘ਚ ਵੜ ਗਈ। ਬੋਲੈਰੋ ਜੀਪ ਚ ਪਰਿਵਾਰ ਦੇ ਕਰੀਬ 12 ਮੈਂਬਰ ਸਵਾਰ ਸਨ। ਹਾਦਸੇ ‘ਚ 17 ਸਾਲਾ ਲੜਕੀ ਸਿਮਰਨ ਦੀ ਮੌਤ ਹੋ ਗਈ। ਬਾਕੀ ਸ਼ਰਧਾਲੂ ਜਖ਼ਮੀ ਹੋ ਗਏ। ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਰਾਮਪੁਰ ਦੇ ਬਿਲਾਸਪੁਰ ਤਹਿਸੀਲ ਦੇ ਰਹਿਣ ਵਾਲੇ ਹਨ। ਹਾਦਸੇ ਦੀ ਵਜ੍ਹਾ ਡਰਾਈਵਰ ਨੂੰ ਨੀਂਦ ਆਉਣਾ ਰਿਹਾ।

ਗੱਡੀ ਚਲਾ ਰਹੇ ਤਰਸੇਮ ਸਿੰਘ ਨੇ ਕਿਹਾ ਕਿ ਉਸ ਦੀ ਅੱਖ ਲੱਗ ਗਈ ਸੀ, ਜਿਸ ਕਰ ਕੇ ਗੱਡੀ ਬੇਕਾਬੂ ਹੋ ਗਈ। ਹਾਦਸੇ ‘ਚ ਉਸ ਦੀ ਬੇਟੀ ਦੀ ਮੌਤ ਹੋ ਗਈ। ਗੱਡੀ ‘ਚ ਸਵਾਰ ਪਲਵਿੰਦਰ ਸਿੰਘ ਨੇ ਕਿਹਾ ਕਿ ਰਸਤੇ ‘ਚ ਡਰਾਈਵਰ ਬਦਲਿਆ ਗਿਆ ਸੀ। ਹਾਲੇ ਅਸੀਂ ਸੋਚ ਹੀ ਰਹੇ ਸੀ ਕਿ ਰਸਤੇ ‘ਚ ਚਾਹ ਪੀਂਦੇ ਹਾਂ ਇਸ ਤੋਂ ਪਹਿਲਾਂ ਹੀ ਹਾਦਸਾ ਹੋ ਗਿਆ।