ਜਲੰਧਰ ਦੇ ਸਿਵਲ ਹਸਪਤਾਲ ‘ਚ ਅਚਾਨਕ ਆਕਸੀਜ਼ਨ ਸਪਲਾਈ ਬੰਦ, ਅਫੜਾ-ਦਫੜੀ ਮਚੀ

0
3234

ਜਲੰਧਰ | ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਨੂੰ ਲੈ ਕੇ ਵੱਡੀ ਚੁੱਕ ਸਾਹਮਣੇ ਆਈ ਹੈ। ਅਚਾਨਕ ਆਕਸੀਜ਼ਨ ਸਪਲਾਈ ਬੰਦ ਹੋਣ ਨਾਲ ਐਮਰਜੈਂਸੀ ‘ਚ ਭਰਤੀ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਮਰੀਜਾਂ ਦੇ ਵਾਰਸਾਂ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਸਿਹਤ ਕਰਮਚਾਰੀ ਲੱਭੇ ਪਰ ਉਹ ਲੱਭ ਨਹੀਂ ਰਹੇ ਸਨ। ਇਸ ਤੋਂ ਬਾਅਦ ਅਫੜਾ-ਦਫੜੀ ਸ਼ੁਰੂ ਹੋ ਗਈ।

ਜਦੋਂ ਕਰਮਚਾਰੀ ਐਮਰਜੈਂਸੀ ਵਾਰਡ ਵਿੱਚ ਪਹੁੰਚੇ ਤਾਂ ਰਿਜ਼ਰਵ ਵਿੱਚ ਰੱਖੇ ਆਕਸੀਜਨ ਸਿਲੰਡਰ ਰਾਹੀਂ ਸਪਲਾਈ ਦਿੱਤੀ ਗਈ।

ਜਲੰਧਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਇਸ ਮਾਮਲੇ ਦੀ ਜਾਂਚ ਏਡੀਸੀ ਵਿਸ਼ੇਸ਼ ਸਾਰੰਗਲ ਨੂੰ ਦੇ ਕੇ 24 ਘੰਟਿਆਂ ਵਿੱਚ ਰਿਪੋਰਟ ਦੇਣ ਲਈ ਕਿਹਾ ਹੈ।

ਵੇਖੋ ਵੀਡੀਓ

ਇਸ ਵੇਲੇ ਕੋਰੋਨਾ ਦੇ ਸਭ ਤੋਂ ਜਿਆਦਾ ਮਰੀਜ਼ ਸਿਵਲ ਹਸਪਤਾਲ ਵਿਚ ਹੀ ਹਨ ਅਜਿਹੇ ਵਿੱਚ ਐਸੀ ਲਾਪਰਵਾਹੀ ਨਾਲ ਨੁਕਸਾਨ ਹੋ ਸਕਦਾ ਹੈ। ਸਿਵਲ ਹਸਪਤਾਲ ਵਿੱਚ 79 ਕੋਰੋਨਾ ਮਰੀਜ ਭਰਤੀ ਹਨ। ਇੱਥੇ 340 ਬੈੱਡ ਦਾ ਸਭ ਤੋਂ ਵੱਡਾ ਆਈਸੋਲੇਸ਼ਨ ਸੈਂਟਰ ਹੈ।

ਕੁਝ ਦਿਨ ਪਹਿਲਾਂ ਹੀ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਦੀ ਆਡਿਟ ਵੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਸਿਹਤ ਕਰਮਚਾਰੀਆਂ ਵੱਲੋਂ ਲਾਪਰਵਾਹੀ ਵਰਤੀ ਜਾ ਰਹੀ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।