ਰੋਪੜ : ਡੀਜ਼ਲ ਨਾਲ ਭਰਿਆ ਪਲਟਿਆ ਟੈਂਕਰ, ਸਵਾਰਾਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਬਾਲਟੀਆਂ-ਕੈਨੀਆਂ ਭਰ ਕੇ ਤੇਲ ਲੈ ਗਏ ਲੋਕ

0
2386

ਰੂਪਨਗਰ | ਜ਼ਿਲ੍ਹੇ ਵਿਚ ਝੱਜ ਚੌਕ ਟੀ-ਪੁਆਇੰਟ ’ਤੇ ਇਕ ਟੈਂਕਰ ਪਲਟ ਗਿਆ। ਟੈਂਕਰ ਡੀਜ਼ਲ ਨਾਲ ਭਰਿਆ ਸੀ, ਟੈਂਕਰ ਪਲਟਦੇ ਹੀ ਲੋਕਾਂ ਨੇ ਸਵਾਰ ਲੋਕਾਂ ਨੂੰ ਬਚਾਉਣ ਲਈ ਓਨੀ ਕੋਸ਼ਿਸ਼ ਨਹੀਂ ਕੀਤੀ ਜਿੰਨੀ ਬਾਲਟੀਆਂ ਅਤੇ ਡੱਬਿਆਂ ਵਿਚ ਤੇਲ ਨੂੰ ਘਰ ਲਿਜਾਣ ਦੀ ਦਿਲਚਸਪੀ ਦਿਖਾਈ।

photo


ਟੈਂਕਰ ਪਲਟਿਆ ਤਾਂ ਢੱਕਣ ਲੀਕ ਹੋ ਗਿਆ। ਇਸ ਵਿਚੋਂ ਤੇਲ ਨਿਕਲਣਾ ਸ਼ੁਰੂ ਹੋ ਗਿਆ। ਤੇਲ ਨੂੰ ਵਗਦਾ ਦੇਖ ਕੇ ਲੋਕ ਤੁਰੰਤ ਟੈਂਕਰ ਕੋਲ ਬਾਲਟੀਆਂ, ਕੈਨੀਆਂ-ਡਰੰਮਾਂ ਸਮੇਤ ਜੋ ਪਹੁੰਚ ਗਏ ਤੇ ਉਥੋਂ ਤੇਲ ਭਰਨਾ ਸ਼ੁਰੂ ਕਰ ਦਿੱਤਾ।


ਜਦੋਂ ਟੈਂਕਰ ਪਲਟਿਆ ਤਾਂ ਡਰਾਈਵਰ ਨੇ ਤੁਰੰਤ ਮਾਲਕ ਨੂੰ ਸੂਚਿਤ ਕੀਤਾ। ਮਾਲਕ ਨੇ ਤੁਰੰਤ ਟੈਂਕਰ ਨੂੰ ਸਿੱਧਾ ਕਰਨ ਲਈ ਜੇ.ਸੀ.ਬੀ. ਭੇਜੀ। ਟੈਂਕਰ ਨੂੰ ਸਿੱਧਾ ਕਰ ਰਹੇ ਲੋਕਾਂ ਨੇ ਡੀਜ਼ਲ ਭਰਨ ਆਏ ਵਿਅਕਤੀ ਨੂੰ ਝਿੜਕਿਆ।