ਪਟਿਆਲਾ| ਮਲਟੀਪਰਪਸ ਸਕੂਲ ਦੇ 12 ਜਮਾਤ ਵਿਚ ਪੜ੍ਹਨ ਵਾਲੀ ਸੋਨੀਆ ਨਾਮ ਦੀ ਲੜਕੀ ਦੇ ਉੱਪਰ ਇਕ ਸਿਰਫਿਰੇ ਆਸ਼ਿਕ ਨੇ ਗੱਲ ਨਾ ਮੰਨੇ ਜਾਣ ‘ਤੇ ਤਲਵਾਰ ਨਾਲ ਸਕੂਲ ਬਾਹਰ ਆ ਕੇ ਹਮਲਾ ਕੀਤਾ, ਜਿਸ ਵਿਚ ਲੜਕੀ ਦੇ ਹੱਥ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਂਗਲ ਉੱਪਰ ਵੀ ਇਕ ਵੱਡਾ ਕੱਟ ਲੱਗਿਆ। ਮਿਲੀ ਜਾਣਕਾਰੀ ਮੁਤਾਬਿਕ ਪਹਿਲਾਂ ਇਸ ਲੜਕੇ ਵੱਲੋਂ ਇੰਸਟਾਗਰਾਮ ‘ਤੇ ਪੋਸਟ ਪਾ ਕੇ ਧਮਕੀ ਦਿੱਤੀ ਗਈ ਸੀ ਕਿ ਸਵੇਰੇ ਅੱਪਾ ਚੱਕ ਲਵਾਂਗੇ। ਇਸ ਤੋਂ ਬਾਅਦ ਇਸ ਰਾਗਵ ਸ਼ਰਮਾ ਨਾਮ ਦੇ ਨੌਜਵਾਨ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜ਼ਖਮੀ ਲੜਕੀ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ, ਜਿਹੜੀ ਕਿ ਪਟਿਆਲਾ ਦੇ ਪੁਲਿਸ ਲਾਈਨ ਸਰਕਾਰੀ ਕੁਆਰਟਰਾਂ ਦੀ ਰਹਿਣ ਵਾਲੀ ਹੈ। ਫਿਲਹਾਲ ਲੜਕੀ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਸ ਨੇ ਕਾਰਵਾਈ ਕਰਦਿਆਂ ਦੋਸ਼ੀ ਰਾਗਵ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ ।
ਜਾਣਕਾਰੀ ਦਿੰਦੇ ਹੋਏ ਸਿਵਲ ਲਾਈਨ ਥਾਣੇ ਦੇ ਮੁਖੀ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਨੌਜਵਾਨ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਪਟਿਆਲਾ ਦੇ ਥਾਣਾ ਅਨਾਜ ਮੰਡੀ ਦੇ ਵਿਚ ਇਕ ਨਾਜਾਇਜ਼ ਅਸਲੇ ਬਰਾਮਦ ਹੋਣ ਦਾ ਮਾਮਲਾ ਦਰਜ ਹੈ । ਕੁੜੀ ਅਤੇ ਇਹ ਦੋਸ਼ੀ ਇਕੱਠੇ ਹੀ ਇੱਕ ਕਲਾਸ ਵਿਚ ਸਕੂਲ ਦੇ ਵਿੱਚ ਪੜ੍ਹਦੇ ਸਨ ਪਰ ਜਦ ਇਸ ਉਪਰ ਮਾਮਲਾ ਦਰਜ ਹੋਇਆ ਸੀ ਅਸਲੇ ਬਰਾਮਦ ਹੋਣ ਦਾ ਉਸ ਤੋਂ ਬਾਅਦ ਇਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ । ਇਨ੍ਹਾਂ ਦੀ ਪਹਿਲਾਂ ਤੋਂ ਹੀ ਆਪਸ ਵਿਚ ਲੜਾਈ ਚੱਲਦੀ ਸੀ, ਜਿਸ ਕਰਕੇ ਇਸ ਨੌਜਵਾਨ, ਜਿਸ ‘ਤੇ ਆਸ਼ਕੀ ਦਾ ਭੂਤ ਸਿਰ ਚੜ੍ਹਿਆ ਹੋਇਆ ਸੀ, ਨੇ ਇਸ ਲੜਕੀ ਦੇ ਉੱਪਰ ਹਮਲਾ ਕੀਤਾ। ਅਸੀਂ ਇਸ ਨੂੰ ਗ੍ਰਿਫਤਾਰ ਕਰ ਕੇ ਲੁਧਿਆਣਾ ਦੀ ਜੇਲ ਵਿਚ ਭੇਜ ਦਿੱਤਾ ਹੈ।