ਚੰਡੀਗੜ | ਪੰਜਾਬ ਸਰਕਾਰ ਵਲੋਂ ਲਗਾਇਆ ਨਵਾਂ ਲੌਕਡਾਊਨ ਅੱਜ ਤੋਂ ਪੂਰੇ ਸੂਬੇ ਚ ਲਾਗੂ ਹੋ ਗਿਆ ਹੈ। ਲੌਕਡਾਊਨ ਦੌਰਾਨ ਕਾਰ ਅਤੇ ਬਾਈਕ ਉੱਤੇ ਸਫ਼ਰ ਕਰਨ ਵਾਲਿਆਂ ਨੂੰ ਵੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।
ਕਾਰ ਅਤੇ ਟੈਕਸੀ ਵਿੱਚ ਡਰਾਈਵਰ ਸਮੇਤ ਸਿਰਫ 2 ਲੋਕ ਹੀ ਸਫ਼ਰ ਕਰ ਸਕਣਗੇ। ਜੇਕਰ ਹਸਪਤਾਲ ਜਾਣਾ ਹੈ ਤਾਂ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ।
ਬਾਈਕ ਉੱਤੇ ਸਿਰਫ਼ 1 ਵਿਅਕਤੀ ਹੀ ਸਫ਼ਰ ਸਕਦਾ ਹੈ। ਜੇਕਰ ਦੂਜੇ ਵਿਅਕਤੀ ਨੇ ਸਫ਼ਰ ਕਰਨਾ ਹੈ ਤਾਂ ਉਹ ਉਸੇ ਪਰਿਵਾਰ ਦਾ ਹੋਣਾ ਚਾਹੀਦਾ ਹੈ ਅਤੇ ਦੋਵੇਂ ਇਕੋ ਘਰ ‘ਚ ਰਹਿੰਦੇ ਹੋਣ।
ਇੱਕ ਦਿਨ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੁਕੰਮਲ ਲੌਕਡਾਊਨ ਕੋਈ ਹੱਲ ਨਹੀਂ ਹੈ ਪਰ ਪੱਛਮੀ ਬੰਗਾਲ ਦੇ ਨਤੀਜੇ ਆਉਂਦਿਆਂ ਹੀ ਲੌਕਡਾਊਨ ਲਗਾ ਦਿੱਤਾ ਗਿਆ।
ਪਬਲਿਕ ਟ੍ਰਾਂਸਪੋਰਟ ਵਿੱਚ ਵੀ 50 ਫੀਸਦੀ ਸਵਾਰੀਆਂ ਹੀ ਸਫ਼ਰ ਕਰ ਸਕਦੀਆਂ ਹਨ। ਜਿਵੇਂ ਕਿ ਆਟੋ ਵਿੱਚ ਸਮਰੱਥਾ ਤੋਂ ਅੱਧੇ ਲੋਕ ਹੀ ਜਾ ਸਕਦੇ ਹਨ।
ਖਾਣ-ਪੀਣ ਵਾਲੀਆਂ ਚੀਜਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਵੀ 15 ਮਈ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ।
ਵੇਖੋ ਵੀਡੀਓ
ਸਰਕਾਰ ਦੇ ਇਨ੍ਹਾਂ ਫੈਸਲਿਆਂ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)