ਕਰਨਾਲ| ਵਿਆਹ ਵਿੱਚ ਲਾੜੇ ਦੀ ਬਰਾਤ ਲਿਜਾਂਦੇ ਤੇ ਖੁਸ਼ੀ-ਖੁਸ਼ੀ ਡੋਲੀ ਲਿਆਉਂਦੇ ਤਾਂ ਅਸੀਂ ਵੇਖਦੇ ਹੀ ਹਾਂ ਪਰ ਕਰਨਾਲ ਵਿੱਚ ਇੱਕ ਅਜਿਹਾ ਅਨੋਖਾ ਵਿਆਹ ਹੋਇਆ, ਜੋਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਵਿਆਹ ਤਾਂ ਵਿਦੇਸ਼ ਵਿੱਚ ਹੋਇਆ ਪਰ ਬਰਾਤ ਇਥੇ ਭਾਰਤ ਗਈ।
ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਅਮਿਤ ਅਤੇ ਕਰਨਾਲ ਦੀ ਆਸ਼ੂ ਨੇ ਵਿਦੇਸ਼ ‘ਚ ਵਿਆਹ ਕੀਤਾ ਸੀ ਪਰ ਉਨ੍ਹਾਂ ਦੇ ਇਸ ਵਿਆਹ ‘ਚ ਨਾ ਤਾਂ ਲਾੜਾ ਬਾਰਾਤ ‘ਚ ਗਿਆ ਤੇ ਨਾ ਹੀ ਡੋਲੀ ਨਾਲ ਲਾੜੀ ਆਈ। ਅਸਲ ਵਿੱਚ ਦੋਵੇਂ ਮੁੰਡਾ-ਕੁੜੀ ਅਮਰੀਕਾ ਵਿੱਚ ਰਹਿ ਰਹੇ ਹਨ। ਮੁੰਡਾ ਅਤੇ ਕੁੜੀ ਦੋਵੇਂ ਉਥੇ ਆਪਣੀ ਕੰਪਨੀ ਖੋਲ੍ਹ ਕੇ ਬਿਜ਼ਨੈੱਸ ਕਰ ਰਹੇ ਹਨ। ਇਸ ਦੌਰਾਨ ਉਹ ਇੱਕ-ਦੂਜੇ ਨੂੰ ਪਸੰਦ ਕਰਨ ਲੱਗੇ ਤਾਂ ਉਨ੍ਹਾਂ ਨੇ ਭਾਰਤ ਵਿੱਚ ਆਪਣੇ ਘਰਦਿਆਂ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਇਸ ਰਿਸ਼ਤੇ ਲਈ ਰਾਜ਼ੀ ਹੋ ਗਏ ਤੇ ਉਨ੍ਹਾਂ ਨੇ ਉਥੇ ਹੀ ਵਿਆਹ ਕਰਨ ਦਾ ਫੈਸਲਾ ਕੀਤਾ।
ਇਸ ਮਗਰੋਂ ਉਨ੍ਹਾਂ ਦਾ ਅਮਰੀਕਾ ਵਿੱਚ ਹੀ ਵਿਆਹ ਹੋ ਰਿਹਾ ਸੀ, ਜਦੋਂਕਿ ਸੱਤ ਸਮੁੰਦਰ ਪਾਰ ਭਾਰਤ ਵਿੱਚ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਜਿੱਥੇ ਮੁੰਡੇ ਵਾਲੇ ਕੁੜੀ ਦੇ ਘਰ ਬਾਰਾਤ ਲੈ ਕੇ ਪਹੁੰਚੇ। ਇਸ ਅਨੋਖੇ ਵਿਆਹ ਵਿੱਚ ਮੁੰਡਾ-ਕੁੜੀ ਆਨਲਾਈਨ ਬਰਾਤੀਆਂ ਤੇ ਘਰਾਤੀਆਂ ਨੂੰ ਦੇਖ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਰਹੇ ਸਨ।
ਕੁੜੀ ਵਾਲਿਆਂ ਦੇ ਕੁਝ ਰਿਸ਼ਤੇਦਾਰ ਅਮਰੀਕਾ ਵਿੱਚ ਵੀ ਰਹਿੰਦੇ ਹਨ, ਇਸ ਲਈ ਉਨ੍ਹਾਂ ਨੇ ਉੱਥੇ ਕੁਝ ਰਸਮਾਂ ਨਿਭਾਈਆਂ, ਬਾਕੀ ਲਾੜੇ ਦੇ ਟਿੱਕਾ ਕਰਨ ਦੀ ਰਸਮ ਆਨਲਾਈਨ ਕੀਤੀ ਗਈ। ਇਸ ਦੇ ਨਾਲ ਹੀ ਰਿੰਗ ਸੈਰੇਮਨੀ ਵੀ ਆਨਲਾਈਨ ਕੀਤੀ ਗਈ। ਭਾਰਤ ਵਿੱਚ ਬਰਾਤ ਦੇ ਸਵਾਗਤ ਲਈ ਕੁੜੀਆਂ ਵੱਲੋਂ ਵਿਆਹ ਦਾ ਹਾਲ ਬੁੱਕ ਕੀਤਾ ਗਿਆ ਸੀ। ਅਮਰੀਕਾ ‘ਚ ਵਿਆਹ ਦੇ ਸੰਪੂਰਨ ਹੋਣ ਤੋਂ ਬਾਅਦ ਨਵੇਂ ਜੋੜੇ ਨੂੰ ਪਰਿਵਾਰ ਵਾਲਿਆਂ, ਬਜ਼ੁਰਗਾਂ ਤੇ ਰਿਸ਼ਤੇਦਾਰਾਂ ਦਾ ਅਸ਼ੀਰਵਾਦ ਵੀ ਆਨਲਾਈਨ ਦਿੱਤਾ ਗਿਆ।