ਸਾਢੇ 3 ਸਾਲ ਦੇ ਮਾਸੂਮ ਲਈ Online ਪੜ੍ਹਾਈ ਬਣੀ ਮੌਤ, ਨਾ ਸਮਝ ਆਉਣ ‘ਤੇ ਮਾਂ ਨੇ ਗਲ਼ਾ ਘੁੱਟ ਕੇ ਮਾਰਿਆ

0
1754

ਵੈੱਬ ਡੈਸਕ | ਸਾਢੇ 3 ਸਾਲ ਦੇ ਬੱਚੇ ਲਈ Online ਪੜ੍ਹਾਈ ਉਸ ਸਮੇਂ ਮੌਤ ਬਣ ਗਈ, ਜਦੋਂ ਇਸ ਮਾਸੂਮ ਨੂੰ ਸਮਝ ਨਹੀਂ ਲੱਗ ਰਹੀ ਸੀ। ਆਨਲਾਈਨ ਕਲਾਸ ‘ਚ ਬੱਚੇ ਦਾ ਧਿਆਨ ਨਹੀਂ ਸੀ ਲੱਗ ਰਿਹਾ, ਜਿਸ ਤੋਂ ਉਸ ਦੀ ਮਾਂ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੇ ਹੀ ਮਾਸੂਮ ਬੱਚੇ ਨੂੰ ਸਿਰਹਾਣੇ ਨਾਲ ਗਲ਼ਾ ਘੁੱਟ ਕੇ ਮਾਰ ਦਿੱਤਾ, ਜਿਸ ਤੋਂ ਬਾਅਦ ਮਾਂ ਨੇ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ਨਾਸਿਕ ਪੁਲਿਸ ਮੁਤਾਬਕ ਘਟਨਾ ਪਾਥਡੀ ਫਾਟਾ ਇਲਾਕੇ ਦੇ ਸਾਈਂ ਸਿੱਧ ਅਪਾਰਟਮੈਂਟ ਦੀ ਹੈ। ਸੋਮਵਾਰ ਰਾਤ ਕਰੀਬ 9.30 ਵਜੇ 30 ਸਾਲ ਦੀ ਸ਼ਿਖਾ ਸਾਗਰ ਪਾਠਕ ਦੀ ਲਾਸ਼ ਫਾਹੇ ਨਾਲ ਲਕਟਦੀ ਮਿਲੀ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਈਡ ਨੋਟ ਲਿਖਿਆ ਕਿ ਇਨ੍ਹਾਂ ਦੋਵਾਂ ਮੌਤਾਂ ਲਈ ਕਿਸੇ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ।

ਔਰਤ ਨੇ ਸੁਸਾਈਡ ਨੋਟ ‘ਚ ਸਪੱਸ਼ਟ ਨਹੀਂ ਲਿਖਿਆ ਕਿ ਆਪਣੇ ਬੇਟੇ ਦੀ ਹੱਤਿਆ ਉਸ ਨੇ ਕੀਤੀ ਹੈ। ਹਾਲਾਂਕਿ ਦੋਵਾਂ ਦੀਆਂ ਲਾਸ਼ਾਂ ਕਮਰੇ ਦੇ ਅੰਦਰ ਹੀ ਸਨ। ਕਮਰਾ ਬਾਹਰੋਂ ਬੰਦ ਸੀ। ਬੱਚੇ ਦੇ ਨੱਕ ‘ਚੋਂ ਖੂਨ ਵਹਿ ਰਿਹਾ ਸੀ। ਔਰਤ ਦੇ ਮਾਤਾ-ਪਿਤਾ ਨੇ ਆਪਣੇ ਦੋਹਤੇ ਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ।

ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਪੁਲਿਸ ਅਫਸਰ ਸੋਹੇਲ ਸ਼ੇਖ ਨੇ ਦੱਸਿਆ ਕਿ ਸ਼ਿਖਾ ਨੇ ਸੋਮਵਾਰ ਸ਼ਾਮ 5 ਵਜੇ ਦੇ ਕਰੀਬ ਸਿਰਹਾਣੇ ਨਾਲ ਮੂੰਹ ਦਬਾ ਕੇ ਆਪਣੇ ਬੇਟੇ ਦੀ ਹੱਤਿਆ ਕਰ ਦਿੱਤੀ।