ਫਤਿਹਗੜ੍ਹ ਸਾਹਿਬ ਦੀਆਂ ਜੁੜਵਾ ਭੈਣਾਂ ’ਚੋਂ ਇਕ ਬਣੀ ਜੱਜ ਤੇ ਦੂਜੀ ਲਾਅ ਅਫ਼ਸਰ, ਪਿੰਡ ‘ਚ ਖੁਸ਼ੀ ਦਾ ਮਾਹੌਲ

0
2120

ਫਤਿਹਗੜ੍ਹ ਸਾਹਿਬ | ਤਹਿਸੀਲ ਅਮਲੋਹ ਵਿਚ ਜੁੜਵਾ ਭੈਣਾਂ ਨੇ ਮਾਪਿਆਂ ਦਾ ਮਾਣ ਵਧਾਇਆ ਹੈ। ਅਰੁਣ ਗੋਇਲ ਅਤੇ ਸ਼ਿਫਾਲੀ ਗੋਇਲ ਦੀਆਂ ਜੁੜਵਾ ਧੀਆਂ ਵਿਚੋਂ ਇਕ ਸਰੂ ਗੋਇਲ ਦੀ ਸਿਵਲ ਜੱਜ ਹਰਿਆਣਾ ਵਜੋਂ ਨਿਯੁਕਤੀ ਹੋਈ ਹੈ ਜਦਕਿ ਸਾਨੂ ਗੋਇਲ ਨੂੰ ਪੰਜਾਬ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵਿਚ ਲਾਅ ਅਫਸਰ ਚੁਣਿਆ ਗਿਆ ਹੈ।


ਪਰਿਵਾਰਕ ਮੈਂਬਰ ਪੀਡੀ ਗੋਇਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਮੌਜੂਦਾ ਸਮੇਂ ਮੁਹਾਲੀ ਦੀ ਖਪਤਕਾਰ ਅਦਾਲਤ ਵਿਚ ਬਤੌਰ ਜੱਜ ਸੇਵਾਵਾਂ ਨਿਭਾਅ ਰਹੇ ਹਨ। ਹੋਣਹਾਰ ਧੀਆਂ ਦੀ ਇਸ ਨਿਯੁਕਤੀ ਨੂੰ ਲੈ ਕੇ ਪਰਿਵਾਰ ਅਤੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ।  

ਜ਼ਿਕਰਯੋਗ ਹੈ ਕਿ ਜੁੜਵਾ ਭੈਣਾਂ ਨੇ ਮਾਘੀ ਮੈਮੋਰੀਅਲ ਸਕੂਲ ਅਮਲੋਹ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਹੈ। ਸੈਕਰਡ ਹਾਰਟ ਸਕੂਲ ਜਲਾਲਪੁਰ ਤੋਂ 12ਵੀਂ ਕਰਨ ਉਪਰੰਤ ਬੀਏ, ਵਕਾਲਤ ਅਤੇ ਐੱਲਐੱਲਐੱਮ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ।