ਜਲੰਧਰ ਵਿੱਚ ਕੋਰੋਨਾ ਦਾ 1 ਹੋਰ ਮਰੀਜ਼ ਆਇਆ ਸਾਹਮਣੇ, ਸ਼ਹਿਰ ‘ਚ ਮਰੀਜ਼ ਹੋਏ 63

    0
    6966

    ਗੌਰਵ ਬੱਸੀ | ਜਲੰਧਰ

    ਕੋਰੋਨਾ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਇਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜੋ ਬੀਤੇ ਦਿਨੀ ਜਾਂਚ ਲਈ ਭੇਜੀ ਗਈ ਸੀ। ਹੁਣ ਸ਼ਹਿਰ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 63 ਹੋ ਗਈ ਹੈ।

    ਅੱਜ ਸਾਹਮਣੇ ਆਏ ਮਰੀਜ਼ ਦੀ ਪਛਾਣ ਵਿਕਾਸ ਕੁਮਾਰ ਮਿਸ਼ਰਾ ਦੇ ਰੂਪ ਵਿੱਚ ਹੋਈ ਹੈ। ਇਹ ਵੀ ਜਲੰਧਰ ਦੇ ਵੱਡੇ ਅਖਬਾਰ ਵਿੱਚ ਕੰਮ ਕਰਦਾ ਸੀ ਤੇ ਪਹਿਲਾਂ ਤੋਂ ਪਾਜ਼ੀਟਿਵ ਆ ਚੁੱਕੇ ਮਰੀਜ਼ ਦਾ ਸੰਪਰਕ ਹੈ। ਇਹ ਵਿਅਕਤੀ ਰਾਜ ਨਗਰ, ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਹੈ। ਸਿਵਿਲ ਹਸਪਤਾਲ ਦੇ ਡਾਕਟਰ ਟੀਪੀ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ।

    ਉਨ੍ਹਾਂ ਦੱਸਿਆ ਕਿ ਜਿਹੜੇ 9 ਮਰੀਜ਼ ਕਲ ਸਾਹਮਣੇ ਆਏ ਸਨ ਉਨ੍ਹਾਂ ਵਿੱਚੋਂ ਦੋ ਮਰੀਜ਼ਾਂ ਦੀ ਅਪਡੇਟ ਲੇਟ ਨਾਈਟ ਕੰਨਫਰਮ ਹੋਈ ਹੈ। ਉਨ੍ਹਾਂ ਵਿੱਚੋਂ ਇਕ ਮਰੀਜ਼ 6 ਨੰਬਰ ਗਲੀ ਜਲੰਧਰ ਕੈਂਟ ਅਤੇ ਇਕ ਧੋਬੀ ਮੁਹੱਲਾ ਜਲੰਧਰ ਕੈਂਟ ਤੋਂ ਸਾਹਮਣੇ ਆਇਆ ਹੈ।

    ਘਰ ਵਿੱਚ ਰਹਿਣਾ ਹੀ ਸੁਰੱਖਿਅਤ

    ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ।

    ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।