ਸੰਗਰੂਰ. ਪੰਜਾਬ ਵਿੱਚ ਕੋਰੋਨਾ ਨਾਲ 1 ਹੋਰ ਮੌਤ ਹੋਣ ਦੀ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਦੇ ਪਹਿਲਾ ਪਾਜ਼ੀਟਿਵ ਕੇਸ 70 ਸਾਲਾ ਬਜ਼ੂਰਗ ਸੰਸਾਰ ਸਿੰਘ ਦੀ ਅੱਜ ਮੌਤ ਹੋ ਗਈ ਹੈ। ਇਸਦਾ ਇਲਾਜ਼ ਅਮ੍ਰਿਤਸਰ ਵਿੱਚ ਇਲਾਜ਼ ਚਲ ਰਿਹਾ ਸੀ। ਦੋ ਦਿਨ ਪਹਿਲਾਂ ਉਨ੍ਹਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਬੀਤੇ ਦਿਨੀ ਜਲੰਧਰ ਦੇ ਹਸਪਤਾਲ ਵੀ ਆਉਂਦੇ ਜਾਂਦੇ ਰਹੇ ਹਨ। ਇਸ ਤੋਂ ਬਾਅਦ ਜਦੋਂ ਉਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਮਿਲੇ ਤਾਂ ਉਨ੍ਹਾਂ ਨੂੰ ਅਮ੍ਰਿਤਸਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਅੱਜ ਉਨ੍ਹਾਂ ਦੀ ਮੌਤ ਹੋ ਗਈ ਹੈ।
ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ, ਸੰਪਰਕ ‘ਚ ਆਏ 13 ਲੋਕਾਂ ਦੀ ਰਿਪੋਰਟ ਆਉਣੀ ਬਾਕੀ
ਇਸ ਮੌਤ ਨਾਲ ਪੰਜਾਬ ਵਿੱਚ ਕੋਰੋਨਾ ਨਾਲ ਹੋਇਆ ਮੌਤਾਂ ਦਾ ਅੰਕੜਾ ਵੱਧ ਕੇ 14 ਹੋ ਗਿਆ ਹੈ। ਇਸ ਬਜ਼ੁਰਗ ਦੇ ਸੰਪਰਕ ਵਿੱਚ ਆਏ 13 ਲੋਕਾਂ ਦੀ ਰਿਪੋਰਟਾਂ ਆਉਣੀ ਬਾਕੀ ਹੈ। ਇਸਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਰਿਪੋਰਟ ਆ ਚੁੱਕੀ ਹੈ ਜੋ ਕਿ ਨੈਗੇਟਿਵ ਆਈ ਹੈ।
ਜਲੰਧਰ ਵਿੱਚ ਸੰਸਾਰ ਸਿੰਘ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਕਰਨਾ ਪਵੇਗਾ ਟ੍ਰੇਸ
ਦੱਸਿਆ ਜਾ ਰਿਹਾ ਹੈ ਕਿ ਇਹ ਬਜ਼ੁਰਗ ਜਿਸਦੀ ਮੌਤ ਹੋਈ ਹੈ, ਜਲੰਧਰ ਦੇ ਇਕ ਹਸਪਤਾਲ ਵਿੱਚ ਆਉਂਦੇ ਜਾਂਦੇ ਰਹੇ ਹਨ। ਉਨ੍ਹਾ ਦੇ ਭਰਾ ਦਾ ਇਲਾਜ਼ ਜਲੰਧਰ ਦੇ ਕਿਸੇ ਹਸਪਤਲਾ ਵਿੱਚ ਚਲ ਰਿਹਾ ਸੀ, ਉਹ ਜਲੰਧਰ ਆਪਣੇ ਭਰਾ ਦਾ ਹਾਲਚਾਲ ਜਾਨਣ ਲਈ ਆਉਂਦੇ ਰਹਿੰਦੇ ਸਨ। ਹੁਣ ਜਲੰਧਰ ਵਿੱਚ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਟ੍ਰੇਸ ਕਰਨ ਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।