ਇਕ ਇਸ਼ਕ ਇਹ ਵੀ : ਬਿਮਾਰੀ ਨਾਲ ਹੋਈ ਪ੍ਰੇਮਿਕਾ ਦੀ ਮੌਤ ਤਾਂ ਪ੍ਰੇਮੀ ਨੇ ਲਾਸ਼ ਨਾਲ ਹੀ ਕਰਵਾ ਲਿਆ ਵਿਆਹ

0
457

ਅਸਾਮ। ਅਸਾਮ ਦੇ ਇਕ ਪ੍ਰੇਮੀ ਦੀ ਕਹਾਣੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸੋਸ਼ਲ ਮੀਡੀਆ ਉਤੇ ਇਸ ਪ੍ਰੇਮੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਆਪਣੀ ਪ੍ਰੇਮਿਕਾ ਦੀ ਲਾਸ਼ ਨਾਲ ਵਿਆਹ ਕਰਵਾ ਰਿਹਾ ਹੈ।
ਵੀਡੀਓ ਨਾਲ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਮੁਤਾਬਿਕ ਵੀਡੀਓ ਅਸਮ ਦੇ ਮੋਰੀ ਪਿੰਡ ਦੇ ਰਹਿਣ ਵਾਲੇ ਬਿਟੂਪਨ ਤਮੋਲੀ ਤੇ ਉਸਦੀ ਪ੍ਰੇਮਿਕਾ ਪ੍ਰਾਰਥਨਾ ਦਾ ਹੈ, ਜਿਸਦੀ 18 ਨਵੰਬਰ ਨੂੰ ਮੌਤ ਹੋ ਗਈ। ਬਿਟੂਪਨ ਨੇ ਪ੍ਰਾਰਥਨਾ ਨਾਲ ਵਿਆਹ ਦਾ ਵਾਅਦਾ ਕੀਤਾ ਸੀ। ਉਸਦੀ ਮੌਤ ਦੇ ਬਾਅਦ ਪਰਿਵਾਰ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ। ਉਸਨੇ ਲਾਸ਼ ਦੀ ਮਾਂਗ ਵਿਚ ਸਿੰਦੂਰ ਭਰਿਆ ਤੇ ਹਾਰ ਪਾਇਆ। ਉਸਨੇ ਦੂਜਾ ਹਾਰ ਆਪਣੇ ਗਲ਼ੇ ਵਿਚ ਪਾ ਲਿਆ। ਅੰਤਿਮ ਵਿਦਾਈ ਤੋਂ ਪਹਿਲਾਂ ਪ੍ਰਾਰਥਨਾ ਦੀ ਲਾਸ਼ ਨੂੰ ਹਾਰ ਪਹਿਨਾਇਆ ਤੇ ਫਿਰ ਦੂਜਾ ਹਾਰ ਉਸਦੇ ਸਰੀਰ ਨਾਲ ਲਾ ਕੇ ਆਪਣੇ ਗਲ਼ੇ ਵਿਚ ਪਾ ਲਿਆ।
ਭਰਾ ਨੇ ਕਿਹਾ-ਭੈਣ ਦੀ ਆਖਰੀ ਇੱਛਾ ਪੂਰੀ ਹੋਈ
ਪ੍ਰਾਰਥਨਾ ਦੇ ਭਰਾ ਨੇ ਕਿਹਾ- ਮੇਰੀ ਭੈਣ ਬਹੁਤ ਖੁਸ਼ਕਿਸਮਤ ਸੀ। ਉਹ ਬਿਟੂਪਨ ਨਾਲ ਵਿਆਹ ਕਰਨਾ ਚਾਹੁੰਦਾ ਸੀ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਉਨ੍ਹਾਂ ਦੀ ਆਖਰੀ ਇੱਛਾ ਨੂੰ ਪੂਰਾ ਕੀਤਾ। ਫੁੱਟ-ਫੁੱਟ ਕੇ ਰੋਂਦੇ ਬਿਟੂਪਨ ਨੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਲਾਸ਼ ਨਾਲ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ।
ਕਈ ਸਾਲਾਂ ਤੋਂ ਸੀ ਪਿਆਰ, ਜਲਦੀ ਕਰਵਾਉਣਾ ਚਾਹੁੰਦੇ ਸਨ ਵਿਆਹ
ਮੋਰੀ ਪਿੰਡ ਵਾਸੀ 27 ਸਾਲ ਦੀ ਬਿਟੂਪਨ ਤਮੁਲੀ ਤੇ ਚਾਪਰਮੁਖ ਦੇ ਕੋਸੂਆ ਪਿੰਡ ਦੀ 24 ਸਾਲਾ ਪ੍ਰਾਰਥਨਾ ਬੋਰਾ ਕਈ ਸਾਲਾਂ ਤੋਂ ਇਕ ਦੂਜੇ ਨੂੰ ਪਿਆਰ ਕਰਦੇ ਸਨ। ਇਹ ਗੱਲ ਦੋਵਾਂ ਦੇ ਘਰਦਿਆਂ ਨੂੰ ਪਤਾ ਸੀ। ਉਹ ਜਲਦੀ ਹੀ ਵਿਆਹ ਕਰਨ ਵਾਲੇ ਸਨ। ਪਰ ਇਸੇ ਵਿਚਾਲੇ ਪ੍ਰਾਰਥਨਾ ਬਿਮਾਰ ਹੋ ਗਈ ਤੇ ਉਸਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦੌਰਾਨ ਪ੍ਰਾਰਥਨਾ ਦੀ ਮੌਤ ਹੋ ਗਈ। ਜਦੋਂ ਬਿਟੂਪਨ ਨੂੰ ਪ੍ਰਾਰਥਨਾ ਬਾਰੇ ਪਤਾ ਲੱਗਾ ਤਾਂ ਉਹ ਉਸਦੇ ਘਰ ਪਹੁੰਚਿਆ ਤੇ ਆਪਣੀ ਦੁਲਹਨ ਬਣਨ ਦੀ ਉਸਦੀ ਆਖਿਰੀ ਇੱਛਾ ਨੂੰ ਪੂਰਾ ਕੀਤਾ।