ਸ੍ਰੀ ਅਨੰਦਪੁਰ ਸਾਹਿਬ ਵਿਖੇ ਟੈਂਪੂ ਤੇ ਐਕਟਿਵਾ ਦੀ ਭਿਆਨਕ ਟੱਕਰ ‘ਚ ਇਕ ਦੀ ਮੌਤ, 2 ਜ਼ਖਮੀ

0
1353

ਸ੍ਰੀ ਅਨੰਦਪੁਰ ਸਾਹਿਬ (ਦਵਿੰਦਰਪਾਲ ਸਿੰਘ/ਅੰਕੁਸ਼) | ਸ੍ਰੀ ਅਨੰਦਪੁਰ ਸਾਹਿਬ ਨਾਲ ਲੱਗਦੇ ਪਿੰਡ ਮਾਂਗੇਵਾਲ ਵਿਖੇ ਟੈਂਪੂ ਅਤੇ ਐਕਟਿਵਾ ਵਿਚਾਲੇ ਭਿਆਨਕ ਟੱਕਰ ਹੋ ਗਈ।

ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਪੁੱਤਰ ਬਸਾਖਾ ਸਿੰਘ ਅਤੇ ਵਿਕਰਾਂਤ ਪੁੱਤਰ ਦੇਵਕੀ ਨੰਦਨ ਪਿੰਡ ਜਿੰਦਵੜੀ ਜੋ ਐਕਟਿਵਾ ਨੰਬਰ PB-74B-7967 ‘ਤੇ ਅਨੰਦਪੁਰ ਸਾਹਿਬ ਤੋਂ ਪਿੰਡ ਜਾ ਰਹੇ ਸਨ ਤਾਂ ਪਿੰਡ ਮਾਂਗੇਵਾਲ ਨੇੜੇ ਨੰਗਲ ਵੱਲੋਂ ਆ ਰਹੇ ਇਕ ਟੈਂਪੂ ਨੰ. HP 67-5638 ਨੇ ਸੜਕ ਦੇ ਉਲਟ ਸਾਈਡ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਐਕਟਿਵਾ ਚਾਲਕ ਜਸ਼ਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਵਿਕਰਾਂਤ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ PGI ਰੈਫਰ ਕੀਤਾ ਗਿਆ।

ਉਕਤ ਟੈਂਪੂ ਨੇ ਪੈਦਲ ਜਾ ਰਹੇ ਇਕ ਲੜਕੇ ਸਤਵਿੰਦਰ ਸਿੰਘ ਵਾਸੀ ਸੂਰੇਵਾਲ ਨੂੰ ਵੀ ਟੱਕਰ ਮਾਰੀ ਤੇ ਉਸ ਨੂੰ ਵੀ PGI ਰੈਫਰ ਕੀਤਾ ਗਿਆ ਹੈ। ਮੌਕੇ ‘ਤੇ ਪੁੱਜ ਕੇ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)