ਭਗਤ ਸਿੰਘ ਚੌਕ ‘ਚ ਗਡਾਊਨ ਦੀ ਲਿਫਟ ਟੁੱਟੀ, ਇੱਕ ਦੀ ਮੌਤ, ਇੱਕ ਗੰਭੀਰ ਜਖਮੀ

0
755

ਜਲੰਧਰ | ਭਗਤ ਸਿੰਘ ਚੌਕ ਨੇੜੇ ਸਥਿਤ ਕਪੂਰ ਟ੍ਰੇਡਰਜ਼ ਦੇ ਗਡਾਉਨ ਵਿੱਚ ਲੱਗੀ ਲਿਫਟ ਟੁੱਟਣ ਨਾਲ ਅੱਜ ਇੱਕ ਦੀ ਮੌਤ ਹੋ ਗਈ। ਇੱਕ ਗੰਭੀਰ ਤੌਰ ਉੱਤੇ ਜ਼ਖਮੀ ਵੀ ਹੈ।

2 ਮੰਜ਼ਲਾ ਬਿਲਡਿੰਗ ਵਿੱਚ ਲੱਗੀ ਲਿਫਟ ਦੀ ਤਾਰ ਟੁੱਟਣ ਨਾਲ ਲਿਫਟ ਥੱਲੇ ਡਿੱਗ ਗਈ। ਇੱਕ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਇੱਕ ਜਖਮੀ ਹੈ।

ਦੱਸਿਆ ਜਾ ਰਿਹਾ ਹੈ ਕਿ ਲਿਫਟ ਪੂਰੀ ਤਰ੍ਹਾਂ ਫਿਟ ਨਹੀਂ ਸੀ ਅਤੇ ਜੁਗਾੜ ਨਾਲ ਚਲਾਈ ਜਾ ਰਹੀ ਸੀ। ਮੌਕੇ ਉੱਤੇ ਪਹੁੰਚੇ ਥਾਣਾ ਨੰਬਰ 3 ਦੇ ਐਸਐਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਜਖਮੀ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਨਗਰ ਨਿਗਮ ਤੋਂ ਪਤਾ ਕਰਵਾਇਆ ਜਾਵੇਗਾ ਕਿ ਲਿਫਟ ਸਹੀ ਤੌਰ ਉੱਤੇ ਲੱਗੀ ਸੀ ਜਾਂ ਨਹੀਂ।