ਫਾਜ਼ਿਲਕਾ : ਫਰੂਟੀ ਲੈਣ ਬਹਾਨੇ ਸਨੈਚਰਾਂ ਨੇ ਮਹਿਲਾ ਦੀਆਂ ਲੁੱਟ ਲਈਆਂ ਵਾਲੀਆਂ, ਰੋਂਦੀ ਨੇ ਸੁਣਾਇਆ ਦੁਖੜਾ

0
1544

ਫਾਜ਼ਿਲਕਾ | ਇਥੋਂ ਦੇ ਆਦਰਸ਼ ਨਗਰ ‘ਚ ਕਰਿਆਨੇ ਦੀ ਦੁਕਾਨ ‘ਤੇ ਫਰੂਟੀ ਲੈਣ ਆਏ ਨੌਜਵਾਨ ਨੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਲਈਆਂ ਅਤੇ ਫਰਾਰ ਹੋ ਗਿਆ। ਔਰਤ ਦੇ ਕੰਨ ਵੀ ਪਾਟ ਗਏ। ਜਾਣਕਾਰੀ ਅਨੁਸਾਰ ਔਰਤ ਰੇਸ਼ਮਾ ਰਾਣੀ ਕਰਿਆਨੇ ਦੀ ਦੁਕਾਨ ’ਤੇ ਮੌਜੂਦ ਸੀ। ਉਸੇ ਸਮੇਂ 2 ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਫਰੂਟੀ ਖਰੀਦਣ ਦੇ ਬਹਾਨੇ ਆਏ ਤੇ ਰੇਸ਼ਮਾ ਦੇ ਕੰਨ ‘ਚੋਂ ਇੰਨੀ ਜ਼ੋਰ ਨਾਲ ਵਾਲੀ ਖਿੱਚੀ ਕਿ ਕੰਨ ਦਾ ਇਕ ਹਿੱਸਾ ਪਾਟ ਗਿਆ।

ਆਲੇ-ਦੁਆਲੇ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਖੂਨ ਨਾਲ ਲੱਥਪੱਥ ਔਰਤ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਫਾਜ਼ਿਲਕਾ ‘ਚ ਪਿਛਲੇ ਕੁਝ ਦਿਨਾਂ ਤੋਂ ਸਨੈਚਿੰਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਕੌਂਸਲਰ ਪੂਜਾ ਲੂਥਰਾ ਸਚਦੇਵਾ, ਮੁੱਖ ਏਜੰਟ ਦਵਿੰਦਰ ਸਚਦੇਵਾ, ਰਾਜੇਸ਼ ਗਰੋਵਰ, ਵਿਨੋਦ ਖੁਰਾਣਾ ਆਦਿ ਨੇ ਪੁਲਿਸ ਪ੍ਰਸ਼ਾਸਨ ਨੂੰ ਵੱਧ ਰਹੀਆਂ ਘਟਨਾਵਾਂ ’ਤੇ ਸ਼ਿਕੰਜਾ ਕੱਸਣ ਦੀ ਅਪੀਲ ਕੀਤੀ ਹੈ।