ਇੰਦੌਰ| ਭਾਰਤੀ ਸਮਾਜ ਅਤੇ ਸੱਭਿਆਚਾਰ ਵਿਚ ਵਿਆਹ ਨੂੰ ਸਭ ਤੋਂ ਉੱਚੇ ਸੰਸਕਾਰਾਂ ਵਿਚੋਂ ਇੱਕ ਦਾ ਦਰਜਾ ਪ੍ਰਾਪਤ ਹੈ। ਪਤੀ-ਪਤਨੀ ਦਾ ਰਿਸ਼ਤਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਭਾਰਤੀ ਪਰੰਪਰਾ ਅਨੁਸਾਰ ਵਿਆਹ ਵਿਚ ਸੱਤ ਵਚਨ ਦਿੱਤੇ ਜਾਂਦੇ ਹਨ, ਜਿਨ੍ਹਾਂ ਦਾ ਪਾਲਣ ਸਾਰੀ ਉਮਰ ਕਰਨਾ ਪੈਂਦਾ ਹੈ। ਪਰ ਜੇਕਰ ਕੋਈ ਲਾੜਾ ਜਾਂ ਲਾੜੀ ਵਿਆਹ ਦੀ ਪਹਿਲੀ ਰਾਤ ਹੀ ਇਨ੍ਹਾਂ ਵਾਅਦਿਆਂ ਨੂੰ ਤੋੜਦਾ ਹੈ, ਤਾਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਨਤੀਜਾ ਕੀ ਹੋਵੇਗਾ। ਰਿਸ਼ਤਿਆਂ ਦੀ ਤਬਾਹੀ ਤੋਂ ਇਲਾਵਾ ਇਸ ਦਾ ਕੋਈ ਹੋਰ ਨਤੀਜਾ ਨਹੀਂ ਨਿਕਲ ਸਕਦਾ।
ਦਰਅਸਲ, ਇਹ ਕਹਾਣੀ ਇੱਕ ਲੁਟੇਰੀ ਲਾੜੀ ਅਤੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੀ ਹੈ। ਇੰਦੌਰ ‘ਚ ਇਕ ਵਿਅਕਤੀ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ। ਆਪਣੀ ਲਾੜੀ ਨੂੰ ਲੈ ਕੇ ਲਾੜੇ ਦੀਆਂ ਅੱਖਾਂ ਵਿਚ ਤਰ੍ਹਾਂ-ਤਰ੍ਹਾਂ ਦੇ ਸੁਪਨੇ ਸਨ।
ਵਿਆਹ ਦੀ ਪਹਿਲੀ ਰਾਤ ਨੂੰ ਯਾਦਗਾਰ ਬਣਾਉਣ ਲਈ ਲਾੜੇ ਰਾਜੇ ਨੇ ਪੂਰੇ ਪ੍ਰਬੰਧ ਕੀਤੇ ਹੋਏ ਸਨ। ਜਦੋਂ ਉਹ ਸੁਹਾਗ ਦੇ ਸੇਜ ਉਤੇ ਪਹੁੰਚਿਆ ਤਾਂ ਲਾੜੀ ਨੇ ਦੱਸਿਆ ਕਿ ਉਸ ਦੇ ਪੀਰੀਅਡ ਚੱਲ ਰਹੇ ਹਨ, ਇਸ ਲਈ ਉਹ ਸਰੀਰਕ ਸਬੰਧ ਨਹੀਂ ਬਣਾ ਸਕਦੀ। ਇਸੇ ਤਰ੍ਹਾਂ ਲਾੜੀ ਨੇ ਪਤੀ ਨੂੰ ਆਪਣੇ ਤੋਂ ਦੂਰ ਰੱਖਿਆ। ਲਾੜੀ ਨੇ ਵਿਆਹ ਤੋਂ ਬਾਅਦ ਵੀ ਲਾੜੇ ਨੂੰ ਹੱਥ ਨਹੀਂ ਲਾਉਣ ਦਿੱਤਾ। ਲਾੜੇ ਨੇ ਇਹ ਸੋਚ ਕੇ ਆਪਣੇ ਮਨ ਨੂੰ ਮਨਾ ਲਿਆ ਕਿ ਕੁਝ ਦਿਨਾਂ ਦੀ ਹੀ ਗੱਲ ਹੈ।
ਅਸਲ ਵਿਚ, ਲਾੜੇ ਨਾਲ ਠੱਗੀ ਦੀ ਸਾਜ਼ਿਸ਼ ਤਹਿਤ ਜਾਣਬੁੱਝ ਕੇ ਵਿਆਹ ਦਾ ਚੱਕਰ ਚਲਾਇਆ ਗਿਆ ਸੀ। ਵਿਚੋਲੇ ਨੇ ਵਿਅਕਤੀ ਦਾ ਰਿਸ਼ਤਾ ਕਰਵਾਇਆ, ਵਿਆਹ ਦੀ ਮਿਤੀ ਤੈਅ ਹੋਈ ਅਤੇ ਰੀਤੀ-ਰਿਵਾਜਾਂ ਨਾਲ ਸਾਰਾ ਕਾਰਜ ਸਿਰੇ ਚੜ੍ਹਿਆ।
ਵਿਆਹ ਦੇ ਅਗਲੇ ਦਿਨ ਲਾੜਾ ਆਪਣੀ ਦੁਲਹਨ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਉਡੀਕ ਕਰ ਰਿਹਾ ਸੀ। ਪਹਿਲੀ ਰਾਤ ਨਵ-ਵਿਆਹੀ ਲਾੜੀ ਨੇ ਲਾੜੇ ਨੂੰ ਕਿਹਾ ਕਿ ਉਸ ਦੀ ਮਾਹਵਾਰੀ ਸ਼ੁਰੂ ਹੋ ਗਈ ਹੈ, ਇਸ ਲਈ ਉਹ ਸਰੀਰਕ ਸਬੰਧ ਨਹੀਂ ਬਣਾ ਸਕਦੀ। ਵਿਆਹ ਦੇ 7 ਦਿਨ ਬਾਅਦ ਲਾੜੀ ਲਾਪਤਾ ਹੋ ਗਈ, ਜਦੋਂ ਜਾਂਚ ਕੀਤੀ ਗਈ ਤਾਂ ਉਹ ਵਿਆਹ ਕਰਵਾਉਣ ਵਾਲੇ ਵਿਚੋਲੇ ਦੇ ਘਰ ਇਤਰਾਜ਼ਯੋਗ ਹਾਲਤ ਵਿੱਚ ਮਿਲ ਗਈ। ਪਤਾ ਲੱਗਦਿਆਂ ਹੀ ਸਾਰੇ ਫਰਾਰ ਹੋ ਗਏ।
ਵਿਆਹ ਤੋਂ ਕਰੀਬ 7 ਦਿਨਾਂ ਬਾਅਦ ਉਹ ਸੋਨੇ ਦਾ ਮੰਗਲਸੂਤਰ, ਟੋਪਸ, ਹੋਰ ਗਹਿਣੇ ਅਤੇ 3 ਲੱਖ ਰੁਪਏ ਨਕਦ ਲੈ ਕੇ ਫਰਾਰ ਹੋ ਗਈ। ਦਰਅਸਲ, ਉਹ ਇਕ ਲੁਟੇਰੀ ਦੁਲਹਨ ਸੀ ਜਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਆਹ ਕੀਤਾ ਅਤੇ ਫਿਰ ਗਹਿਣੇ ਅਤੇ ਨਕਦੀ ਲੈ ਕੇ ਭੱਜ ਗਈ।
ਲਾੜੀ ਦੇ ਅਚਾਨਕ ਲਾਪਤਾ ਹੋਣ ਤੋਂ ਬਾਅਦ ਲਾੜੇ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਪੀੜਤ ਧਿਰ ਸਿੱਧੇ ਹੀ ਵਿਆਹ ਕਰਵਾਉਣ ਵਾਲੇ ਏਜੰਟ ਦੇ ਘਰ ਪਹੁੰਚ ਗਈ। ਉੱਥੇ ਹੀ ਨਵੀਂ ਦੁਲਹਨ ਦਲਾਲ ਦੇ ਨਾਲ ਇੱਕ ਹੀ ਕਮਰੇ ਵਿੱਚ ਇਤਰਾਜ਼ਯੋਗ ਹਾਲਤ ਵਿਚ ਮਿਲੀ।
ਇਸ ਕਾਰਨ ਲਾੜੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬਾਅਦ ਵਿਚ ਇਨ੍ਹਾਂ ਸਾਰਿਆਂ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਨੇ ਦੱਸਿਆ ਸੀ ਕਿ ਇਸ ਪਿੱਛੇ ਇੱਕ ਵੱਡੇ ਗਿਰੋਹ ਦਾ ਹੱਥ ਹੈ।