ਜਲੰਧਰ . ਗਾਂਧੀ ਜੈਅੰਤੀ ਮੌਕੇ ਸਾਰੇ ਸ਼ਰਾਬ ਦੇ ਠੇਕੇ ਬੰਦ ਕਰ ਦੇ ਹੁਕਮ ਦਿੱਤੇ ਗਏ ਸਨ, ਪਰ ਹੁਕਮਾਂ ਦੇ ਬਾਵਜੂਦ ਜਲੰਧਰ ਦੇ ਲੰਮਾ ਪਿੰਡ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਮੌਤ ਵਾਲੇ ਠੇਕੇ ਤੇ ਸ਼ਰੇਆਮ ਸ਼ਰਾਬ ਦੀ ਵਿਕਰੀ ਹੋ ਰਹੀ ਸੀ। 2 ਅਕਤੂਬਰ ਗਾਂਧੀ ਜੈਅੰਤੀ ਕਰਕੇ ਡ੍ਰਾਈ ਡੇਅ ਹੁੰਦਾ ਹੈ ਇਸ ਦੌਰਾਨ ਸ਼ਰਾਬ ਦੇ ਠੇਕੇ ਸ਼ਾਮ ਪੰਜ ਵਜੇ ਤੱਕ ਬੰਦ ਕਰਨ ਦੇ ਹੁਕਮ ਹੁੰਦੇ ਹਨ।
ਸ਼ਰਾਬ ਦੇ ਕਰਿੰਦਿਆਂ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਸ਼ਰਾਬ ਕਿਸ ਦੀ ਪਰਮੀਸ਼ਨ ਨਾਲ ਵੇਚ ਰਹੇ ਹਨ ਤਾਂ ਉਹਨਾਂ ਨੇ ਕੋਈ ਜਵਾਬ ਨਾ ਦਿੱਤਾ। ਦੱਸ ਦਈਏ ਕਿ ਇਸੇ ਠੇਕੇ ਦੇ ਕੋਲ ਰੋਜ਼ ਪੁਲਿਸ ਦਾ ਨਾਕਾ ਵੀ ਲੱਗਦਾ ਹੈ। ਕੱਲ੍ਹ ਜਦੋਂ ਸ਼ਰਾਬ ਵਿਕ ਰਹੀ ਸੀ ਤਾਂ ਨਾਕਾ ਲੱਗਾ ਹੋਇਆ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਪੁਲਿਸ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਤਾਂ ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਤੁਸੀਂ ਕੈਮਰੇ ਬੰਦ ਕਰੋ ਅਸੀਂ ਚੈਕਿੰਗ ਕਰਦੇ ਹਾਂ।