ਦੀਵਾਲੀ ਮੌਕੇ ਖੁਸ਼ੀਆਂ ਬਦਲੀਆਂ ਮਾਤਮ ‘ਚ : ਐਕਟਿਵਾ ਸਵਾਰ ਔਰਤ ਆਈ ਟਰੈਕਟਰ ਦੀ ਲਪੇਟ ‘ਚ, ਦਰਦਨਾਕ ਮੌਤ

0
1285

ਅਬੋਹਰ, 13 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਬੋਹਰ ਵਿਚ ਇਕ ਪਰਿਵਾਰ ਦੀ ਦੀਵਾਲੀ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ। ਮਹਿਲਾ ਦੀ ਦੇਰ ਰਾਤ ਸੀਤੋ ਰੋਡ ‘ਤੇ ਰੇਲਵੇ ਫਾਟਕ ਨੇੜੇ ਹਾਦਸੇ ‘ਚ ਮੌਤ ਹੋ ਗਈ।

ਮ੍ਰਿਤਕਾ ਦੀ ਪਛਾਣ ਕੈਲਾਸ਼ ਨਗਰ ਵਾਸੀ ਚਰਨਜੀਤ ਕੌਰ ਵਜੋਂ ਹੋਈ ਹੈ। ਚਰਨਜੀਤ ਆਪਣੇ ਪਤੀ ਪ੍ਰਿਤਪਾਲ ਸਿੰਘ ਦੇ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਬਾਜ਼ਾਰ ਵਿਚ ਲੜੀਆਂ ਲੈਣ ਜਾ ਰਹੀ ਸੀ। ਜਦੋਂ ਕਪਲ ਸੀਤੋ ਰੋਡ ‘ਤੇ ਰੇਲਵੇ ਫਾਟਕ ਨੇੜੇ ਪਹੁੰਚਿਆ ਤਾਂ ਸਪੀਡ ਬ੍ਰੇਕਰ ਕਾਰਨ ਉਹ ਉਛਲ ਕੇ ਹੇਠਾਂ ਡਿੱਗ ਗਈ, ਜਿਸ ਤੋਂ ਬਾਅਦ ਉਹ ਪਿੱਛੇ ਤੋਂ ਆ ਰਹੇ ਟਰੈਕਟਰ ਦੀ ਲਪੇਟ ਵਿਚ ਆ ਗਈ।

ਗੰਭੀਰ ਹਾਲਤ ਵਿਚ ਜ਼ਖਮੀ ਚਰਨਜੀਤ ਨੂੰ ਪਰਿਵਾਰ ਵਾਲਿਆਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਾਜ਼ਾਰ ਤੋਂ ਲੜੀਆਂ ਖਰੀਦ ਕੇ ਪਰਤ ਰਹੀ ਮਹਿਲਾ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ।