ਵਿਆਹ ਤੋਂ ਚੌਥੇ ਦਿਨ ਹੀ ਲਾੜੀ ਆਸ਼ਿਕ ਨਾਲ ਹੋਈ ਫਰਾਰ, ਗਹਿਣੇ ਤੇ ਨਕਦੀ ਵੀ ਲੈ ਗਈ ਨਾਲ

0
319

ਹਰਿਆਣਾ/ਪੰਜਾਬ| ਅੰਬਾਲਾ ‘ਚ ਵਿਆਹ ਦੇ ਚੌਥੇ ਦਿਨ ਹੀ ਨਵ-ਵਿਆਹੀ ਦੁਲਹਨ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਲਾੜੀ ਨੇ ਭੱਜਣ ਤੋਂ ਪਹਿਲਾਂ ਪੂਰੀ ਯੋਜਨਾ ਬਣਾ ਲਈ ਸੀ। ਇੰਨਾ ਹੀ ਨਹੀਂ ਲਾੜੀ ਉਸ ਦੇ ਲੱਖਾਂ ਰੁਪਏ ਦੇ ਗਹਿਣੇ ਅਤੇ 85 ਹਜ਼ਾਰ ਦੀ ਨਕਦੀ ਵੀ ਲੈ ਗਈ। ਲਾੜੀ ਦਾ ਵਿਆਹ 15 ਫਰਵਰੀ ਨੂੰ ਪੰਜਾਬ ਦੇ ਪਿੰਡ ਰਾਜਾਪੁਰ ਦੇ ਇਕ ਨੌਜਵਾਨ ਨਾਲ ਹੋਇਆ ਸੀ। ਪਤੀ ਨੇ ਮਹੇਸ਼ ਨਗਰ ਥਾਣੇ ‘ਚ ਸ਼ਿਕਾਇਤ ਦੇ ਕੇ ਪਤਨੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਹੁਣ ਉਹ (ਪਤਨੀ) ਉਸ ਦੀ ਜ਼ਿੰਦਗੀ ਖਰਾਬ ਕਰ ਕੇ ਚਲੀ ਗਈ ਹੈ।

ਨੌਜਵਾਨ ਨੇ ਦੱਸਿਆ ਕਿ 15 ਫਰਵਰੀ ਨੂੰ ਉਸ ਦਾ ਵਿਆਹ ਪਿੰਡ ਕਰਧਾਨ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਉਹ ਐਤਵਾਰ ਸਵੇਰੇ 10 ਵਜੇ ਪਿੰਡ ਕਰਧਾਨ ਪਹੁੰਚਿਆ ਸੀ। ਉਹ ਇੱਥੋਂ ਚੱਕਰ ਲਾ ਕੇ ਵਾਪਸ ਆਪਣੇ ਪਿੰਡ ਰਾਜਾਪੁਰ ਜਾ ਰਹੇ ਸਨ। ਉਸ ਦੀ ਪਤਨੀ ਨੇ ਪਹਿਲਾਂ ਹੀ ਆਪਣੇ ਪ੍ਰੇਮੀ ਨਾਲ ਫਰਾਰ ਹੋਣ ਦੀ ਯੋਜਨਾ ਬਣਾਈ ਹੋਈ ਸੀ। ਐਤਵਾਰ ਨੂੰ ਜਦੋਂ ਉਹ ਪ੍ਰਭੂ ਪ੍ਰੇਮ ਪੁਰਮ (ਮਹੇਸ਼ ਨਗਰ) ਪਹੁੰਚਿਆ ਤਾਂ ਉਸ ਦੀ ਪਤਨੀ ਨੇ ਇੱਥੇ ਕਾਰ ਰੋਕ ਕੇ ਕਿਹਾ ਕਿ ਉਸ ਨੇ ਪੈਸੇ ਦੇਣ ਲਈ ਬਿਊਟੀ ਪਾਰਲਰ ਜਾਣਾ ਹੈ।

ਨੌਜਵਾਨ ਨੇ ਦੱਸਿਆ ਕਿ ਉਸ ਦੀ ਭਰਜਾਈ ਵੀ ਉਸ ਦੀ ਪਤਨੀ ਨਾਲ ਗਈ ਹੋਈ ਸੀ ਪਰ ਉਥੇ ਇਕ ਨੌਜਵਾਨ ਪਹਿਲਾਂ ਹੀ ਬਾਈਕ ‘ਤੇ ਖੜ੍ਹਾ ਸੀ। ਉਸ ਦੀ ਪਤਨੀ ਉਸ ਨੌਜਵਾਨ ਨਾਲ ਬਾਈਕ ‘ਤੇ ਬੈਠ ਕੇ ਫਰਾਰ ਹੋ ਗਈ। ਉਸ ਦੀ ਭਰਜਾਈ ਵੀ ਹੈਰਾਨ ਸੀ। ਉਸ ਨੇ ਇਸ ਦੀ ਸੂਚਨਾ ਆਪਣੇ ਸਹੁਰੇ ਨੂੰ ਦਿੱਤੀ।

ਲਾੜੇ ਨੇ ਦੱਸਿਆ ਕਿ ਉਸ ਦੀ ਪਤਨੀ ਘਰੋਂ ਸਾਰੇ ਗਹਿਣੇ ਅਤੇ 85 ਹਜ਼ਾਰ ਰੁਪਏ ਲੈ ਗਈ। ਗਹਿਣਿਆਂ ‘ਚ ਕੰਨਾਂ ਦੀਆਂ ਮੁੰਦਰੀਆਂ, ਮੱਥੇ ਦਾ ਟਿੱਕਾ, ਹਾਰ, ਕੋਕਾ, ਗਿੱਟੇ ਅਤੇ ਅੰਗੂਠੀਆਂ ਸ਼ਾਮਲ ਹਨ। ਮਹੇਸ਼ ਨਗਰ ਥਾਣਾ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।