ਹੁਣ ਸਮਾਨ ਨਹੀਂ ਚੁੱਕਣਗੇ ਅਫਸਰ, ਰੈਣਕ ਬਜਾਰ ਦੇ 22 ਦੁਕਾਨਦਾਰਾਂ ਦੇ ਕੱਟੇ ਚਾਲਾਨ, ਹੁਣ ਕੋਰਟ ਦੇ ਚੱਕਰ ਲਾਉਣੇ ਪੈਣਗੇ

0
2304

ਜਲੰਧਰ | ਨਗਰ ਨਿਗਮ ਦੇ ਅਫਸਰ ਹੁਣ ਬਜਾਰਾਂ ਵਿੱਚੋਂ ਦੁਕਾਨਾਂ ਦੇ ਬਾਹਰ ਪਿਆ ਸਮਾਨ ਨਹੀਂ ਚੁੱਕਣਗੇ। ਇਸ ਦੀ ਥਾਂ ਦੁਕਾਨਦਾਰਾਂ ਦੇ ਚਲਾਨ ਕੱਟੇ ਜਾਣਗੇ। ਚਲਾਨ ਭੁਗਤਣ ਲਈ ਉਨ੍ਹਾਂ ਨੂੰ ਕੋਰਟ ਦੇ ਚੱਕਰ ਲਗਾਉਣੇ ਪੈਣਗੇ।

ਤਹਿਬਜਾਰੀ ਵਿਭਾਗ ਦੇ ਸੁਪਰਿਨਟੇਨਡੇਂਟ ਮਨਦੀਪ ਸਿੰਘ ਨੇ ਦੱਸਿਆ ਕਿ ਹੁਣ ਸਮਾਨ ਚੁੱਕਣ ਦੀ ਥਾਂ ਚਲਾਨ ਕੱਟਣ ਦੀ ਸ਼ੁਰੂਆਤ ਕੀਤੀ ਗਈ ਹੈ। ਰੈਣਕ ਬਜਾਰ ਦੇ 22 ਦੁਕਾਨਦਾਰਾਂ ਦੇ ਚਾਲਾਨ ਕੱਟ ਵੀ ਦਿੱਤੇ ਗਏ ਹਨ। ਇਨ੍ਹਾਂ ਨੂੰ ਹੁਣ ਸੀਜੇਐਮ ਦੀ ਕੋਰਟ ਦੇ ਚੱਕਰ ਲਗਾਉਣੇ ਪੈਣਗੇ।
ਚਾਲਾਨ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ।

ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲhttps://t.me/Jalandharbulletinਜੁੜਿਆ ਜਾ ਸਕਦਾ ਹੈ।