ਜਲੰਧਰ | ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਕੋਰੋਨਾ ਦੇ 126 ਨਵੇਂ ਮਰੀਜ਼ ਤੇ 2 ਮੌਤਾਂ ਹੋਈਆਂ ਹਨ। ਜ਼ਿਲ੍ਹਾ ਪ੍ਰਸਾਸ਼ਨ ਨੇ ਹੁਣ ਇਲਾਕਿਆਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਸਾਸ਼ਨ ਵਲੋਂ ਕੋਰੋਨਾ ਦੀ ਪਹਿਲੀਂ ਲਹਿਰ ਵੇਲੇ ਵੀ ਇਲਾਕੇ ਸੀਲ ਕੀਤੇ ਜਾਂਦੇ ਸਨ। ਹੁਣ ਪ੍ਰਸਾਸ਼ਨ ਨੇ ਜਲੰਧਰ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਇਲਾਕੇ ਸੀਲ ਕਰਨ ਦਾ ਫੈਸਲਾ ਕੀਤਾ ਹੈ।
ਇਹ ਇਲਾਕੇ ਹੋਣਗੇ ਸੀਲ
- ਵਿਜੈ ਨਗਰ
- ਕਠੇਰਾ ਮੁਹੱਲਾ
- ਨਿਜਾਤਮ ਨਗਰ
- ਵਾਰਡ ਨੰਬਰ 13 ਰਾਮ
- ਮੰਦਰ ਵਾਲੀ ਗਲੀ ਭੋਗਪੁਰ
- ਜਲੰਧਰ ਹਾਈਟ-2(ਜਮਸ਼ੇਰ)
- ਸੰਤ ਪ੍ਰੇਮ ਦਾਸ ਨਗਰ
- ਕੰਗਣੀਵਾਲ