ਪੰਜਾਬ . ਫਾਈਨਲ ਸਮੈਸਟਰ ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਯੂਨਵਰਸਿਟੀਆਂ ਨੇ ਤਿਆਰੀ ਕੱਸ ਲਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਦੇ ਫਾਈਨਲ ਦੇ ਐਗਜਾਮ 17 ਸਤੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਬਾਰ ਵਿਦਿਆਰਥੀ ਆਨਲਾਈਨ ਹੀ ਪੇਪਰ ਦੇਣਗੇ। ਸਟੂਡੈਂਟਸ ਨੂੰ ਪੇਪਰ ਲਿਖ ਕੇ ਦੇਣਾ ਹੋਵੇਗਾ ਪਰ ਸੋਸ਼ਲ ਡਿਸਟੈਸਿੰਗ ਕਾਰਨ ਇਹ ਆਨਲਾਈਨ ਹੀ ਸੰਭਵ ਹਨ। ਇਹ ਫੈਸਲਾ ਪੀਯੂ ਦੇ ਵੀ.ਸੀ ਪ੍ਰੋ ਰਾਜਕੁਮਾਰ ਦੀ ਸਿੰਡੀਕੇਟ ਦੁਆਰਾ ਬਣਾਈ ਗਈ ਸਪੈਸ਼ਲ ਕਮੇਟੀ ਦੇ ਨਾਲ ਹੋਈ ਮੀਟਿੰਗ ਵਿਚ ਕੀਤਾ ਗਿਆ ਹੈ। ਪਰ ਇਸ ਦਾ ਘੋਸ਼ਿਤ ਹੋਣਾ ਅਜੇ ਬਾਕੀ ਹੈ। ਮੀਟਿੰਗ ਦੌਰਾਨ ਇਹ ਫੈਸਲਾ ਹੋਇਆ ਹੈ ਕਿ ਯੂਨੀਵਰਸਿਟੀਆਂ ਆਪਣੇ ਪੱਧਰ ਤੇ ਆਨਲਾਈਨ ਜਾਂ ਆਫਲਾਈਨ ਪੇਪਰ ਲੈ ਸਕਦੇ ਹਨ।
ਯੂਨੀਵਰਸਿਟੀ ਕੈਂਪਸ ਤੇ ਇਸ ਦੇ ਵਿਚਕਾਰ ਆਉਂਦੇ 191 ਕਾਲਜਾਂ ਦੇ 75 ਹਜਾਰ ਵਿਦਿਆਰਥੀ ਪੇਪਰ ਦੇਣਗੇ। ਇਸ ਵਿਚ ਲਗਪਗ 4500 ਵਿਦਿਆਰਥੀ ਯੂਨੀਵਰਸਿਟੀ ਦੇ ਹੀ ਹਨ।
ਸੁਪਰੀਮ ਕੋਰਟ ਨੇ ਫਾਈਨਲ ਦੇ ਬੱਚਿਆ ਨੂੰ ਪੇਪਰ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ ਪਰ ਬੱਚੇ ਇਸ ਦਾ ਵਿਰੋਧ ਕਰ ਰਹੇ ਹਨ। ਕਿਉਂਕਿ ਬੱਚਿਆਂ ਦਾ ਮੰਨਣਾ ਹੈ ਕਿ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ। ਇਸ ਲਈ ਬੱਚਿਆਂ ਅੰਦਰ ਕੋਰੋਨਾ ਦੀ ਲਾਗ ਲੱਗਣ ਦਾ ਡਰ ਹੈ।














































