ਡੇਰਾ ਸੱਚਾ ਸੌਦਾ ’ਤੇ ਹੁਣ ਹਨੀਪ੍ਰੀਤ ਦਾ ਏਕਾਧਿਕਾਰ : ਰਾਮ ਰਹੀਮ ਦਾ ਪੂਰਾ ਪਰਿਵਾਰ ਵਿਦੇਸ਼ ’ਚ ਸੈਟਲ, ਬੇਟੀਆਂ ਦੇ ਬਾਅਦ ਬੇਟਾ ਵੀ ਗਿਆ ਲੰਦਨ

0
1118

ਹਰਿਆਣਾ। ਹਰਿਆਣਾ ਵਿਚ ਸਥਿਤ ਡੇਰਾ ਸੱਚਾ ਸੌਦਾ ਉਤੇ ਹੁਣ ਹਨੀਪ੍ਰੀਤ ਦਾ ਏਕਾਧਿਕਾਰ ਹੋ ਗਿਆ ਹੈ, ਕਿਉਂਕਿ ਰਾਮ ਰਹੀਮ ਦਾ ਪੂਰ ਪਰਿਵਾਰ ਹੁਣ ਵਿਦੇਸ਼ ਵਿਚ ਸੈਟਲ ਹੋ ਗਿਆ ਹੈ ਰਾਮ ਰਹੀਮ ਦੀਆਂ ਦੋਵੇਂ ਬੇਟੀਆਂ ਅਮਰਪ੍ਰੀਤ ਤੇ ਚਰਨਪ੍ਰੀਤ ਕੌਰ ਤੇ ਬੇਟਾ ਜਸਮੀਤ ਪਰਿਵਾਰ ਸਣੇ ਲੰਦਨ ਜਾ ਕੇ ਵਸ ਗਏ ਹਨ। ਹਾਲਾਂਕਿ ਡੇਰਾ ਪ੍ਰਮੁੱਖ ਦੀ ਪਤਨੀ ਤੇ ਉਸਦੀ ਮਾਂ ਭਾਰਤ ਵਿਚ ਹੀ ਰਹਿਣਗੀਆਂ।
ਰਾਮ ਰਹੀਮ ਦੀਆਂ ਦੋਵੇਂ ਬੇਟੀਆਂ ਅਮਰਪ੍ਰੀਤ ਤੇ ਚਰਨਪ੍ਰੀਤ ਪਹਿਲਾਂ ਹੀ ਲੰਦਨ ਚਲੀਆਂ ਗਈਆਂ ਸਨ, ਹੁਣ ਬੇਟਾ ਜਸਮੀਤ ਵੀ 26 ਸਤੰਬਰ ਨੂੰ ਪਰਿਵਾਰ ਸਣੇ ਲੰਦਨ ਚਲਾ ਗਿਆ ਹੈ।

ਹਨੀਪ੍ਰੀਤ ਨਾਲ ਵਿਵਾਦ ਹੀ ਪਰਿਵਾਰ ਦੇ ਵਿਦੇਸ਼ ਜਾਣ ਦਾ ਕਾਰਨ
ਰਾਮ ਰਹੀਮ ਨਾਲ ਵਿਵਾਦ ਹੀ ਪਰਿਵਾਰ ਦੇ ਵਿਦੇਸ਼ ਜਾਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਪਰਿਵਾਰ ਨੇ ਸ਼ਰਧਾਲੂਆਂ ਨੂੰ ਇਕ ਪੱਤਰ ਜਾਰੀ ਕੀਤਾ ਸੀ। ਇਸ ਵਿਚ ਕਿਹਾ ਗਿਆ ਸੀ ਕਿ ਪਰਮਾਰਥ (ਡੇਰਾ ਸੱਚਾ ਸੌਦਾ ਵਿਚ ਜੁਟਾਇਆ ਜਾਣ ਵਾਲਾ ਚੰਦਾ) ਲਈ ਉਨ੍ਹਾਂ ਦੇ ਨਾਂ ਉਤੇ ਪੈਸਾ ਇਕੱਠਾ ਕੀਤਾ ਜਾ ਰਿਹਾ ਹੈ। ਪਰਿਵਾਰ ਨੇ ਪੱਤਰ ਵਿਚ ਅਪੀਲ ਕੀਤੀ ਸੀ ਕਿ ਕੋਈ ਵੀ ਪਰਿਵਾਰ ਦੇ ਨਾਂ ਉਤੇ ਚੰਦਾ ਇਕੱਠਾ ਕਰ ਰਿਹਾ ਹੈ ਤਾਂ ਇਸਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਜਾਵੇ। ਰਾਮ ਰਹੀਮ ਨੂੰ 2016 ਵਿਚ ਸਜਾ ਹੋਣ ਤੋਂ ਬਾਅਦ ਡੇਰਾ ਪ੍ਰੇਮੀਆਂ ਨੂੰ ਅਜਿਹਾ ਪੱਤਰ ਜਾਰੀ ਕੀਤਾ ਗਿਆ ਸੀ। ਪਰਿਵਾਰ ਅਨੁਸਾਰ ਉਨ੍ਹਾਂ ਦੇ ਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਜੋ ਰੁਕਣੀ ਚਾਹੀਦੀ ਹੈ।

ਹੁਣ ਡੇਰੇ ਉਤੇ ਹਨਪ੍ਰੀਤ ਦਾ ਏਕਾਧਿਕਾਰ
ਰਾਮਰਹੀਮ ਦੇ ਪਰਿਵਾਰ ਦੇ ਨਾਲ ਹਨੀਪ੍ਰੀਤ ਦੇ ਮੱਤਭੇਦ ਪਹਿਲਾਂ ਵੀ ਰਹੇ ਹਨ। ਡੇਰਾ ਪ੍ਰਮੁੱਖ ਰਾਮ ਰਹੀਮ ਜੇਲ੍ਹ ਵਿਚੋਂ ਚਿੱਠੀ ਜਾਰੀ ਕਰਕਾ ਪਹਿਲਾਂ ਹੀ ਪਰਿਵਾਰ ਤੇ ਹਨੀਪ੍ਰੀਤ ਵਿਚਾਲ ਇਕਜੁਟਤਾ ਨੂੰ ਲੈ ਕੇ ਸਪੱਸ਼ਟੀਕਰਨ ਦੇ ਚੁੱਕਾ ਹੈ। 2016 ਵਿਚ ਡੇਰਾ ਪ੍ਰਮੁੱਖ ਨੂੰ ਸਾਧਵੀ ਨਾਲ ਯੌਨ ਸ਼ੋਸ਼ਣ ਕੇਸ ਵਿਚ ਉਮਰ ਕੈਦ ਦੀ ਸਜਾ ਹੋਣ ਦੇ ਸਮੇਂ ਹਨੀਪ੍ਰੀਤ ਹੀ ਉਸਦੇ ਨਾਲ ਸੀ।

ਪੰਚਕੂਲਾ ਹਿੰਸਾ ਮਾਮਲੇ ਵਿਚ ਹਨੀਪ੍ਰੀਤ ਜੇਲ੍ਹ ਵੀ ਗਈ ਸੀ। ਇਸ ਗੱਲ ਦਾ ਅੰਦਾਜਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪੈਰੋਲ ਤੋਂ ਬਾਅਦ ਜਦੋਂ ਰਾਮ ਰਹੀਮ ਆਸ਼ਰਮ ਆਇਆ ਸੀ ਤਾਂ ਪ੍ਰੇਮੀਆਂ ਨਾਲ ਲਾਈਵ ਹੋਣ ਸਮੇਂ ਵੀ ਹਨੀਪ੍ਰੀਤ ਵੀ ਉਸਦੇ ਨਾਲ ਸੀ। ਉਸ ਸਮੇਂ ਡੇਰਾ ਪ੍ਰਮੁੱਖ ਨੇ ਹਨੀਪ੍ਰੀਤ ਦੀ ਤਾਰੀਫ ਵੀ ਕੀਤੀ ਸੀ।
ਡੇਰਾ ਸੱਚਾ ਸੌਦਾ ਦੀ ਅਰਬਾਂ ਰੁਪਏ ਦੀ ਪ੍ਰਾਪਰਟੀ ਟਰੱਸਟ ਦੇ ਨਾਂ ਉਤੇ ਹੈ। ਡੇਰੇ ਕੋਲ ਸਿਰਸਾ ਵਿਚ ਹੀ ਲਗਭਗ 900 ਏਕੜ ਜ਼ਮੀਨ ਹੈ। ਇਸਦੇ ਇਲਾਵਾ ਪੂਰੇ ਦੇਸ਼ ਵਿਚ ਸ਼ਹਿਰੀ ਪ੍ਰਾਪਰਟੀ ਤੇ ਰਿਹਾਇਸ਼ੀ ਕੋਠੀਆਂ ਵੱਖ ਹਨ। ਰਾਮ ਰਹੀਮ ਨੂੰ ਸਜਾ ਹੋਣ ਤੋਂ ਬਾਅਦ ਡੇਰਾ ਪ੍ਰਮੁੱਖ ਦੇ ਬੇਟੇ ਤੇ ਬੇਟੀਆਂ ਕੋਲ ਕੋਈ ਜਿੰਮੇਵਾਰੀ ਨਹੀਂ ਸੀ।

ਡੇਰਾ ਪ੍ਰਮੁੱਖ ਨੇ 28 ਮਾਰਚ ਨੂੰ 9ਵੀਂ ਚਿੱਠੀ ਪ੍ਰੇਮੀਆਂ ਨੂੰ ਭੇਜੀ ਸੀ, ਜਿਸ ਵਿਚ ਪਹਿਲੀ ਵਾਰ ਮੱਤਭੇਦ ਦੀਆਂ ਚਰਚਾਵਾਂ ਵਿਚਾਲੇ ਹਨੀਪ੍ਰੀਤ ਦਾ ਜਿਕਰ ਕੀਤਾ ਗਿਆ ਸੀ। ਇਸ ਵਿਚ ਕਿਹਾ ਗਿਆ ਸੀ ਕਿ ਉਸਦਾ ਪਰਿਵਾਰ ਹੁਣ ਵਿਦੇਸ਼ ਵਿਚ ਸੈਟਲ ਹੋਣ ਜਾ ਰਿਹਾ ਹੈ।