ਹੁਣ ਹਰ ਸਾਲ ਪੰਜਾਬ ਪੁਲਿਸ ‘ਚ ਹੋਵੇਗੀ ਭਰਤੀ, ਮੁੰਡਿਓ ਆਪਣੇ ਸਰੀਰ ਕਾਇਮ ਕਰ ਲਓ : CM

0
838

ਕਰਤਾਰਪੁਰ/ਜਲੰਧਰ| ਜਲੰਧਰ ਦੇ ਕਰਤਾਰਪੁਰ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਨੇ ਆਪ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਦਾ ਖਾਸ ਖਿਆਲ ਰੱਖ ਰਹੀ ਹੈ। ਉਨ੍ਹਾਂ ਲਈ ਸਰਕਾਰ ਵਲੋਂ ਨੌਕਰੀਆਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਰੈਲੀ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਪੰਜਾਬ ਪੁਲਿਸ ਵਿਚ ਭਰਤੀ ਤੋਂ ਸਿਰਫ 2 ਮਹੀਨੇ ਪਹਿਲਾਂ ਹੀ ਦੱਸਦੀਆਂ ਸਨ ਤੇ ਉਦੋੋਂ ਨੌਜਵਾਨਾਂ ਨੂੰ ਕੁਝ ਸਮਝ ਨਹੀਂ ਆਉਂਦੀ ਸੀ ਕਿ ਊਹ ਕੀ ਕਰਨ, ਪਰ ਅਸੀਂ ਹੁਣੇ ਦੱਸਦੇ ਹਾਂ ਕਿ ਜਨਵਰੀ ਵਿਚ ਨੋਟੀਫਿਕੇਸ਼ਨ ਹੋਇਆ ਕਰੂ, ਮਈ ਜੂਨ ਵਿਚ ਲਿਖਤੀ ਟੈਸਟ ਤੇ ਅਕਤੂਬਰ ਵਿਚ ਫਿਜ਼ੀਕਲ ਟੈਸਟ ਤੇ ਨਵੇਂ ਸਾਲ ਉਤੇ ਨਵੀਂ ਨੌਕਰੀ।

ਮਾਨ ਨੇ ਪੰਜਾਬ ਦੀ ਜਵਾਨੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹੁਣੇ ਤੋਂ ਗਰਾਉਂਡਾਂ ਵਿਚ ਪਹੁੰਚ ਜਾਣ ਤੇ ਆਪਣੇ ਸਰੀਰਾਂ ਨੂੰ ਕਾਇਮ ਕਰ ਲੈਣ, ਕਿਉਂਕਿ ਹੁਣ ਹਰ ਸਾਲ ਪੰਜਾਬ ਪੁਲਿਸ ਵਿਚ ਲਗਭਗ 2200 ਨੌਕਰੀਆਂ ਨਿਕਲਿਆ ਕਰਨਗੀਆਂ। ਮਾਨ ਨੇ ਕਿਹਾ ਕਿ ਹੁਣ ਅਸੀਂ ਪੰਜਾਬ ਦੀ ਜਵਾਨੀ ਨੂੰ ਰੁਲਣ ਨਹੀਂ ਦੇਣਾ।